

ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਰੁਜ਼ਗਾਰ ਮੇਲਾ -ਪ੍ਰਾਈਵੇਟ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਆਸਾਮੀਆਂ ਤੇ ਪੇਅ–ਪੈਕੇਜ ਸਬੰਧੀ ਇੱਕ ਵਿਸ਼ੇਸ਼ ਮਾਡਿਊਲ ਤਿਾਅਰ ਕਰਨ-ਡਾਇਰੈਕਟਰ ਮੋਨੀਸ਼ ਕੁਮਾਰ -12 ਪ੍ਰਮੁੱਖ ਉਦਯੋਗਿਕ ਕੰਪਨੀਆਂ ਨੇ ਤਕਨੀਕੀ ਤੇ ਗੈਰ-ਤਕਨੀਕੀ ਖੇਤਰਾਂ ਲਈ ਕੁੱਲ 150 ਤੋਂ ਵੱਧ ਅਸਾਮੀਆਂ ਲਈ ਤਕਰੀਬਨ 250 ਵਿਦਿਆਰਥੀਆਂ ਦੇ ਇੰਟਰਵਿਊ ਕੀਤੇ ਪਟਿਆਲਾ, 24 ਜੂਨ : ਅੱਜ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਤਕਨੀਕੀ ਸਿੱਖਿਆ ਵਿਭਾਗ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਸਾਂਝੇ ਉਦਮ ਨਾਲ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ ਦਾ ਉਦਘਾਟਨ ਕਰਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਮੋਨੀਸ਼ ਕੁਮਾਰ ਨੇ ਵਿਦਿਆਰਥੀਆਂ ਦੀ ਚੋਣ ਕਰਨ ਆਈਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਸੁਝਾਅ ਦਿੱਤਾ ਕਿ ਉਹ ਆਪਣੇ ਕੰਮ ਦੀਆਂ ਲੋੜਾਂ, ਨੌਕਰੀਆਂ ਦੀ ਪਦਵੀਆਂ ਅਤੇ ਪੇਅ–ਪੈਕੇਜ ਸਬੰਧੀ ਜਾਣਕਾਰੀ ਇੱਕ ਵਿਸ਼ੇਸ਼ ਮਾਡਿਊਲ ਦੇ ਰੂਪ ਵਿੱਚ ਤਿਆਰ ਕਰਕੇ ਕਾਲਜਾਂ ਨਾਲ ਨਿਯਮਤ ਰੂਪ ਵਿੱਚ ਸਾਂਝੀ ਕਰਿਆ ਕਰਨ।ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਇਹ ਮਾਡਿਊਲ ਤੀਜੇ ਸਮੈਸਟਰ ਦੀ ਸ਼ਰੂਆਤ ਵਿੱਚ ਹੀ ਵਿਦਿਆਰਥੀਆਂ ਨਾਲ ਸਾਂਝਾ ਕਰਨ ਤਾਂ ਜੋ ਵਿਦਿਆਰਥੀ ਕੰਪਨੀਆਂ ਦੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ । ਇਸ ਮੇਲੇ ਵਿੱਚ ਪੰਜਾਬ ਦੇ ਵੱਖ–ਵੱਖ ਖੇਤਰਾਂ ਅਤੇ ਕਾਲਜਾਂ ਤੋਂ ਆਏ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਨੌਕਰੀਆਂ ਲਈ ਇੰਟਰਵਿਊ ਦਿੱਤੇ। ਮੇਲੇ ਵਿੱਚ ਪਹੁੰਚੇ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ, ਸ੍ਰੀ ਰਵਿੰਦਰ ਸਿੰਘ ਹੁੰਦਲ, ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ 12 ਪ੍ਰਮੁੱਖ ਉਦਯੋਗਿਕ ਕੰਪਨੀਆਂ ਸ਼ਾਮਿਲ ਹੋਈਆਂ ਜਿਨ੍ਹਾਂ ਨੇ ਵੱਖ-ਵੱਖ ਤਕਨੀਕੀ ਅਤੇ ਗੈਰ-ਤਕਨੀਕੀ ਖੇਤਰਾਂ ਲਈ ਕੁੱਲ 150 ਤੋਂ ਵੱਧ ਅਸਾਮੀਆਂ ਲਈ ਇੰਟਰਵਿਊ ਕੀਤੇ ਜਿਸ ਵਿੱਚ ਤਕਰੀਬਨ 250 ਵਿਦਿਆਰਥੀਆਂ ਨੇ ਭਾਗ ਲਿਆ । ਭਾਗ ਲੈਣ ਵਾਲੀਆਂ ਕੰਪਨੀਆਂ ਵਿੱਚ ਸੈਟਮ ਇਲੈਕਟ੍ਰਾਨਿਕਸ ਬੰਗਲੋਰ, ਆਈ.ਓ.ਐਲ., ਕੈਮੀਕਲ ਅਤੇ ਫਾਰਮਸਿਊਟੀਕਲਜ਼, ਸੂਬਰੋਜ਼, ਸਵਰਾਜ ਮਹਿੰਦਰਾ,ਸਵਰਾਜ ਇੰਜਨ ਅਤੇ ਮੈਟਰੋ ਟਾਇਰਜ਼ ਲਿਮਿਟਿਡ ਸ਼ਮਿਲ ਸਨ।ਇਸ ਮੌਕੇ ਰੁਜਗਾਰ ਦਫ਼ਤਰ ਪਟਿਆਲਾ ਤੋਂ ਡਿਪਟੀ ਸੀ.ਈ.ਓ. ਸਤਿੰਦਰ ਸਿੰਘ, ਪਟਿਆਲਾ ਦੀ ਲੋਕਲ ਇੰਡਸਟਰੀਜ਼ ਦੇ ਨੁਮਾਇੰਦੇ ਸਰਵ ਦਮਨ ਭਾਰਤ ਅਤੇ ਵੱਖ ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਸ਼ਾਮਿਲ ਹੋਏ ।
Related Post
Popular News
Hot Categories
Subscribe To Our Newsletter
No spam, notifications only about new products, updates.