post

Jasbeer Singh

(Chief Editor)

Patiala News

ਸਿਹਤ ਵਿਭਾਗ ਖ਼ੌਜ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਪਟਿਆਲਾ ਦੇ ਸਮੁੱਚੇ ਕੇਡਰਾਂ ਦੇ ਕਰਮਚਾਰੀਆਂ ਦੀ ਹੋਈ ਸਾਂਝੀ ਮੀਟਿੰਗ

post-img

ਸਿਹਤ ਵਿਭਾਗ ਖ਼ੌਜ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਪਟਿਆਲਾ ਦੇ ਸਮੁੱਚੇ ਕੇਡਰਾਂ ਦੇ ਕਰਮਚਾਰੀਆਂ ਦੀ ਹੋਈ ਸਾਂਝੀ ਮੀਟਿੰਗ ਪਟਿਆਲਾ : ਇੰਪਲਾਈਜ਼ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ (ਰਾਜਿੰਦਰਾ ਹਸਪਤਾਲ, ਆਯੁਰਵੈਦਿਕ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ, ਮੈਡੀਕਲ ਕਾਲਜ, ਆਯੁਰਵੈਦਿਕ ਕਾਲਜ ਅਤੇ ਫਾਰਮੇਸੀ) ਦੀ ਹੰਗਾਮੀ ਮੀਟਿੰਗ PSSF ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬੰਗਾ ਦੀ ਪ੍ਰਧਾਨਗੀ ਹੇਠ ਰਾਜਿੰਦਰਾ ਹਸਪਤਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਪਟਿਆਲਾ ਵਿਚਲੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਵੱਖ ਵੱਖ ਕੇਂਡਰਾਂ ਦੇ (ਪੈਰਾ-ਮੈਡਕਲ, ਟੈਕਨੀਕਲ, ਮਨਿਸਟ੍ਰੀਅਲ ਅਤੇ ਦਰਜ਼ਾ ਚਾਰ) ਕਰਮਚਾਰੀ ਸ਼ਾਮਲ ਹੋਏ, ਬੁਲਾਰਿਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਰਮਚਾਰੀਆਂ ਪ੍ਰਤੀ ਰੱਵਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਬੇਰੁਜ਼ਗਾਰਾਂ ਅਤੇ ਕਰਮਚਾਰੀਆਂ ਦੇ ਚੰਗੇ ਭਵਿੱਖ ਦੀਆਂ ਉਮੀਦਾਂ ਨਾਲ ਇਹ ਸਰਕਾਰ ਬਣਾਉਣ ਵਿੱਚ ਮੁਲਾਜ਼ਮਾਂ ਨੇ ਅਹਿਮ ਭੂਮਿਕਾ ਨਿਭਾਈ ਪ੍ਰੰਤੂ ਇਹ ਪਿਛਲੀਆਂ ਸਰਕਾਰਾਂ ਤੋਂ ਵੀ ਨਿਕੰਮੀ ਸਾਬਤ ਹੋ ਰਹੀ ਹੈ, ਸਮੂਹ ਕੱਚੇ,ਠੇਕਾ ਆਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਪੇ- ਕਮਿਸ਼ਨ ਦੇ ਬਕਾਏ, ਠੇਕੇਦਾਰੀ ਸਿਸਟਮ ਬੰਦ ਕਰਨਾ, ਰੈਗੂਲਰ ਭਰਤੀ ਕਰਨਾ, ਲੰਮੇ ਸਮੇਂ ਤੋਂ ਰੁਕੀਆਂ ਸਾਰੇ( ਪੈਰਾ ਮੈਡੀਕਲ, ਮਨਿਸਟੀਰੀਅਲ ਅਤੇ ਦਰਜ਼ਾ ਚਾਰ) ਕੇਂਡਰਾਂ ਦੀਆਂ ਪੱਦਉਨਤੀਆ, ਲੰਮੇ ਸਮੇਂ ਤੋਂ ਲਮਕਾ ਅਵੱਸਥਾ ਵਿੱਚ ਵਿਭਾਗੀ ਸਰਵਿਸ ਰੂਲਜ਼ ਬਨਾਉਣਾ ਆਦਿ ਸਾਰੀਆਂ ਮੰਗਾਂ ਉਸੇ ਤਰ੍ਹਾਂ ਲਮਕਾ ਅਵੱਸਥਾ ਵਿੱਚ ਹਨ, ਇਸ ਲਈ ਹੁਣ ਸਮਾਂ ਆ ਗਿਆ ਹੈ ਹਰਿਆਣਾ ਵਾਂਗ ਪੰਜਾਬ ਵਿਚਲੀਆਂ ਚਾਰੇ ਜ਼ਿਮਨੀ ਚੋਣਾਂ ਵਿੱਚ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਦਾ, ਵੱਖ- ਵੱਖ ਸੰਸਥਾਵਾਂ ਅਤੇ ਕੇਡਰਾਂ ਦੇ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਵਰਕਰਾਂ ਦੇ ਵਿਚਾਰ ਸੁਣਨ ਉਪਰੰਤ ਸੰਬੋਧਨ ਕਰਦਿਆਂ ਪ੍ਰਧਾਨ ਸਵਰਨ ਸਿੰਘ ਬੰਗਾ ਨੇ ਕਿਹਾ ਕਿ ਇਕੱਠ ਲੋਹੇ ਦੀ ਲੱਠ, ਸਾਨੂੰ ਗਿਲੇ ਸ਼ਿਕਵੇ ਭੁਲਾ ਕੇ ਅਤੇ ਆਪਣੇ ਕੇਡਰ, ਰੁਤਬੇ ਤਿਆਗਣੇ ਹੋਣਗੇ ਅਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਹੋਵੇਗਾ ਤਾਂ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਨਿੱਕਲ ਸਕਦਾ ਹੈ ਸਾਰੇ ਹਾਜ਼ਿਰ ਸਾਥੀਆਂ ਨੇ ਇੱਕਜੁੱਟ ਹੋਣ ਦਾ ਵਾਅਦਾ ਕੀਤਾ, ਜਨਰਲ ਸਕੱਤਰ ਸ੍ਰੀ ਰਾਕੇਸ਼ ਕੁਮਾਰ ਕਲਿਆਣ ਅਤੇ ਕੰਵਲਜੀਤ ਸਿੰਘ ਚੁੰਨੀ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਵੱਲੋਂ 10 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਹਲਕੇ ਵਿਖੇ ਉਲੀਕੇ ਝੰਡਾ ਮਾਰਚ ਦੇ ਐਕਸ਼ਨ ਵਿਚ ਵੱਡੀ ਗਿਣਤੀ ਸਾਥੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਅਤੇ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦੀ ਅਗਲੀ ਮੀਟਿੰਗ ਬੁਲਾ ਕੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਦਰਜਾ ਚਾਰ ਕਰਮਚਾਰੀ ਯੂਨੀਅਨ, ਅਨਿਲ ਕੁਮਾਰ ਪ੍ਰੇਮੀ, ਸਤਨਾਮ ਸਿੰਘ ਘੁੰਮਣ, ਸ਼ੰਕਰ, ਮਹਿੰਦਰ ਸਿੰਘ ਸਿੱਧੂ, ਲਖਵੀਰ ਸਿੰਘ ਪ੍ਰਧਾਨ ਆਯੁਰਵੈਦਿਕ ਕਾਲਜ, ਰੋਹਿਤ ਕੁਮਾਰ ਜਨਰਲ ਸਕੱਤਰ, ਮਨਿਸਟੀਰੀਅਲ ਸਟਾਫ਼ ਯੂਨੀਅਨ, ਬਿਕਰਮਜੀਤ ਸਿੰਘ, ਜਸਬੀਰ ਸਿੰਘ ਧਾਲੀਵਾਲ ਐਮ ਐਲ ਟੀ ਐਸੋਸੀਏਸ਼ਨ, ਕੁਲਦੀਪ ਸਿੰਘ ਜਨਰਲ ਸਕੱਤਰ ਐਲ ਏ ਐਸੋਸੀਏਸ਼ਨ, ਪਵਨ ਕੁਮਾਰ, ਵਿਕਰਮ, ਸੁਖਦੇਵ ਸਿੰਘ ਝੰਡੀ ਪ੍ਰਧਾਨ ਮਾਤਾ ਕੁਸ਼ੱਲਿਆ ਹਸਪਤਾਲ, ਗੁਰਦੀਪ ਸਿੰਘ, ਵਰੁਨ ਕੁਮਾਰ, ਰਾਜਿੰਦਰ ਸਿੰਘ, ਅਰਵਿੰਦ ਖੌਸਲਾ, ਰੋਹਿਤ ਕੁਮਾਰ, ਸੁਰਿੰਦਰਪਾਲ ਦੁੱਗਲ, ਦੇਸਰਾਜ, ਰਾਜਨ ਅਟਵਾਲ , ਹਰਸ਼ਦੀਪ ਸਿੰਘ ਅਤੇ ਮੁਨੀਸ਼ ਕੁਮਾਰ ਆਦਿ ਹਾਜ਼ਰ ਸਨ ।

Related Post