
ਸਿਹਤ ਸੰਭਾਲ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਕਾਕਾ ਰਾਮ ਵਰਮਾ ਦੇਣਗੇ
- by Jasbeer Singh
- July 24, 2025

ਸਿਹਤ ਸੰਭਾਲ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਕਾਕਾ ਰਾਮ ਵਰਮਾ ਦੇਣਗੇ ਪਟਿਆਲਾ, 24 ਜੁਲਾਈ 2025 : ਪਟਿਆਲਾ ਵਿਖੇ ਮੌਸਮੀ ਬਿਮਾਰੀਆਂ, ਹੈਜ਼ਾ, ਹਲਕਾਅ ਬਿਜਲੀ ਕਰੰਟ, ਜ਼ਹਿਰਾਂ ਦੇ ਅਸਰ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ ਜਾਨਵਰਾਂ ਦਾ ਕੱਟਣਾ ਆਦਿ ਦੀਆਂ ਘਟਨਾਵਾਂ ਤੋਂ ਬਚਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਨਸਾਨੀਅਤ ਨਾਤੇ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਵਿਦਿਆਰਥੀਆਂ ਰਾਹੀਂ ਮਾਪਿਆਂ ਨੂੰ ਸਿਹਤ ਸੰਭਾਲ, ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਮੌਸਮੀ ਬਿਮਾਰੀਆਂ, ਬਿਜਲੀ ਕਰੰਟ, ਜਾਨਵਰਾਂ ਦਾ ਕੱਟਣਾ, ਮਿਰਗੀ/ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਆਦਿ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦੇਣ ਲਈ ਤਿਆਰ ਹਨ । ਸਤਿਕਾਰਯੋਗ ਸਿਹਤ ਮੰਤਰੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ, ਸਿਹਤ, ਸੁਰੱਖਿਆ ਵਿਭਾਗ ਦੇ ਸਹਿਯੋਗ ਲਈ ਚੰਗੇ ਗਿਆਨਵਾਨ, ਵਿਦਵਾਨ, ਤਜਰਬੇਕਾਰ ਲੋਕਾਂ ਅਤੇ ਸੀਨੀਅਰ ਸਿਟੀਜਨ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ । ਪਿਛਲੇ ਸਾਲ ਵੀ ਡਾਕਟਰ ਬਲਵੀਰ ਸਿੰਘ, ਸਿਹਤ ਮੰਤਰੀ ਜੀ ਦੇ ਹੁਕਮਾਂ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਡਾਇਰੈਕਟਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਦੀ ਸਰਪ੍ਰਸਤੀ ਹੇਠ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਹੈ । ਹੁਣ ਕਾਕਾ ਰਾਮ ਵਰਮਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਦੇ ਸਹਿਯੋਗ ਨਾਲ, ਵਿਦਿਆਰਥੀਆਂ, ਅਧਿਆਪਕਾਂ ਨੂੰ ਸਿਹਤ, ਸੰਭਾਲ , ਐਮਰਜੈਂਸੀ ਦੌਰਾਨ ਸੁਰੱਖਿਆ, ਪੀੜਤਾਂ ਨੂੰ ਬਚਾਉਣ ਲਈ ਸਹਾਇਤਾ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਇਹ ਟ੍ਰੇਨਿੰਗ ਸਰਕਾਰੀ ਸਕੂਲਾਂ ਵਿਖੇ ਬਿਲਕੁਲ ਮੁਫਤ ਵਿੱਚ ਦਿੱਤੀ ਜਾਵੇਗੀ ।