ਕਰਨਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ’ਚ ਮੌਤ
ਕਰਨਾਲ, 28 ਮਈ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਪਿੰਡ ਬਾਲਰਾਗੜਾਨ ਦੇ ਵਸਨੀਕ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਕਰਨਾਲ ਦੇ ਜਿਸ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਦਾ ਨਾਮ ਗੌਰਵ ਕੁਮਾਰ (Gaurav Kumar) ਹੈ ਤੇ ਇਹ ਨੌਜਵਾਨ ਇਕ ਟਰੱਕ ਡਰਾਈਵਰ ਸੀ । ਹਾਦਸੇ ਦੌਰਾਨ ਉਸ ਦਾ ਟਰੱਕ ਬੇਕਾਬੂ ਹੋ ਕੇ ਖਾਈ ਵਿੱਚ ਜਾ ਡਿੱਗਿਆ । ਘਟਨਾ ਦੀ ਸੂਚਨਾ ਜਿਵੇਂ ਹੀ ਪਰਿਵਾਰ ਤੱਕ ਪਹੁੰਚੀ, ਘਰ ਵਿੱਚ ਮਾਤਮ ਛਾ ਗਿਆ । ਪਰਿਵਾਰ ਹੁਣ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਮੰਗ ਕਰ ਰਿਹਾ ਹੈ ਅਤੇ ਇਸ ਦੇ ਲਈ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ ।
ਪਿਤਾ ਨੇ ਗੌਰਵ ਨੂੰ ਭੇਜਣ ਲਈ ਵੇਚ ਦਿੱਤੀ ਸੀ ਜ਼ਮੀਨ ਤੱਕ
ਪਿੰਡ ਬਾਲਰਾਗੜਾਨ (Village Balragaran) ਦਾ ਰਹਿਣ ਵਾਲਾ ਗੌਰਵ ਕੁਮਾਰ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਨੂੰ ਵਿਦੇਸ਼ ਭੇਜਣ ਲਈ ਉਸ ਦੇ ਪਿਤਾ ਰਾਮਫਲ ਨੇ ਜ਼ਮੀਨ ਤੱਕ ਵੇਚ ਦਿੱਤੀ ਸੀ ਅਤੇ ਕਰਜ਼ਾ ਵੀ ਲਿਆ ਸੀ । ਪਰਿਵਾਰ ਨੇ ਕਰੀਬ 50 ਲੱਖ ਰੁਪਏ ਖਰਚ ਕੀਤੇ ਸਨ। ਗੌਰਵ ਡੰਕੀ ਰੂਟ ਰਾਹੀਂ ਕਈ ਮਹੀਨਿਆਂ ਵਿੱਚ ਅਮਰੀਕਾ ਪਹੁੰਚਿਆ ਸੀ ।
