post

Jasbeer Singh

(Chief Editor)

National

ਕੇਜਰੀਵਾਲ ਦਾ ਵਜ਼ਨ ਸਿਰਫ਼ ਦੋ ਕਿੱਲੋ ਘਟਿਆ: ਜੇਲ੍ਹ ਪ੍ਰਸ਼ਾਸਨ

post-img

ਕੇਜਰੀਵਾਲ ਦਾ ਵਜ਼ਨ ਸਿਰਫ਼ ਦੋ ਕਿੱਲੋ ਘਟਿਆ: ਜੇਲ੍ਹ ਪ੍ਰਸ਼ਾਸਨ ਨਵੀਂ ਦਿੱਲੀ, : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜੇਲ੍ਹ ਵਿੱਚ ਵਜ਼ਨ 8.5 ਕਿਲੋਗ੍ਰਾਮ ਘਟਣ ਦੇ ਦਾਅਵਿਆਂ ਦੇ ਉਲਟ ਤਿਹਾੜ ਜੇਲ੍ਹ ਨਾਲ ਜੁੜੇ ਸੂਤਰਾਂ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਵਜ਼ਨ ਸਿਰਫ਼ ਦੋ ਕਿਲੋਗ੍ਰਾਮ ਘਟਿਆ ਹੈ ਅਤੇ ਏਮਸ ਦਾ ਮੈਡੀਕਲ ਬੋਰਡ ਲਗਾਤਾਰ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ‘ਆਪ’ ਮੰਤਰੀਆਂ ਅਤੇ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਬਿਰਤਾਂਤ ਲੋਕਾਂ ਨੂੰ ਗੁਮਰਾਹ ਕਰਦਾ ਹੈ। ਉਧਰ, ‘ਆਪ’ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਮੰਨ ਲਿਆ ਕਿ ਕੇਜਰੀਵਾਲ ਦਾ ਵਜ਼ਨ ਘੱਟ ਹੋਇਆ ਹੈ।

Related Post

Instagram