
ਸੈਂਟਰਲ ਮੈਥੋਡਿਸਟ ਚਰਚ ਦੇ ਇਸਾਈ ਭਾਈਚਾਰੇ ਦੇ ਮੁੱਖ ਆਗੂਆਂ ਨੇ ਮੇਅਰ ਕੁੰਦਨ ਗੋਗੀਆ ਨਾਲ ਮੁਲਾਕਾਤ ਕਰ ਕੀਤਾ ਵਿਸ਼ੇਸ਼ ਸਨਮਾ
- by Jasbeer Singh
- February 5, 2025

ਸੈਂਟਰਲ ਮੈਥੋਡਿਸਟ ਚਰਚ ਦੇ ਇਸਾਈ ਭਾਈਚਾਰੇ ਦੇ ਮੁੱਖ ਆਗੂਆਂ ਨੇ ਮੇਅਰ ਕੁੰਦਨ ਗੋਗੀਆ ਨਾਲ ਮੁਲਾਕਾਤ ਕਰ ਕੀਤਾ ਵਿਸ਼ੇਸ਼ ਸਨਮਾਨ ਪਟਿਆਲਾ : ਨਗਰ ਨਿਗਮ ਵਿਖੇ ਮੇਅਰ ਵਜੋਂ ਅਹੁੱਦੇ ਤੇ ਆਪਣੇ ਕਾਰਜ ਸੰਭਾਲਣ ਤੇ ਬਾਰਾਦਰੀ ਗਾਰਡਨ ਸਥਿਤ ਸੈਂਟਰਲ ਮੈਥੋਡਿਸਟ ਚਰਚ ਦੇ ਇਸਾਈ ਭਾਈਚਾਰੇ ਨਾਲ ਸਬੰਧਤ ਪਾਸਟਰ ਕਮੇਟੀ ਦੇ ਮੁੱਖ ਆਗੂਆਂ ਦੇ ਵਫ਼ਦ ਵਲੋਂ ਜਿਲਾ ਪ੍ਰਧਾਨ ਏਮਨੁਅਲ ਮਸੀਹ ਅਤੇ ਰੈਵ. ਸ਼ਰੀਫ ਮਸੀਹ ਅਤੇ ਪ੍ਰਧਾਨ ਰਾਜੇਸ਼ ਕਾਲਾ ਦੀ ਅਗਵਾਈ ਵਿੱਚ ਕੁੰਦਨ ਗੋਗੀਆ ਨੂੰ ਫੁੱਲਾਂ ਦਾ ਬੁੱਕਾ ਭੇਂਟ ਕਰ ਅਤੇ ਉਹਨਾਂ ਦਾ ਮੂੰਹ ਮਿੱਠਾ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਇਸਾਈ ਭਾਈਚਾਰੇ ਦੇ ਇਨ੍ਹਾਂ ਮੁੱਖ ਆਗੂਆਂ ਏਮੁਨੂਅਲ ਮਸੀਹ ਰੈਵ. ਸ਼ਰੀਫ ਮਸੀਹ ਨੇ ਕਿਹਾ ਕਿ ਕੁੰਦਨ ਗੋਗੀਆ ਜਿੱਥੇ ਇੱਕ ਵਧੀਆ ਕਿਰਦਾਰ ਵਾਲੇ ਰਾਜਨੀਤਿਕ ਆਗੂ ਹਨ, ਉੱਥੇ ਹੀ ਸਹਿਜ ਸੁਭਾਅ ਮਿਲਣਸਾਰ ਸਮਾਜ ਸੇਵਾ ਕਾਰਜਾਂ ਨੂੰ ਸਮਰਪਿਤ ਮੋਹਰੀ ਆਗੂ ਵੀ ਹਨ, ਜਿਨ੍ਹਾਂ ਨੇ ਨਿਮਰਤਾ, ਸੇਵਾਭਾਵ ਨਾਲ ਸਮੂਹ ਸ਼ਹਿਰ ਵਾਸੀਆਂ ਦੇ ਦਿੱਲਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ, ਇਸ ਲਈ ਲੀਡਰ ਉਹੀ ਹੁੰਦੇ ਹਨ ਜਿਹੜਾ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੋਵੇ । ਉਹਨਾ ਭਰੋਸਾ ਜਤਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸਾਈ ਭਾਈਚਾਰੇ ਸਬੰਧੀ ਸਮੱਸਿਆਵਾਂ ਦੇ ਸਮਾਧਾਨ ਮੇਅਰ ਸਾਹਿਬ ਦੀ ਅਗਵਾਈ ਵਿੱਚ ਜਲਦ ਹੋ ਜਾਣਗੇ । ਇਸ ਮੌਕੇ ਪਾਸਟਰ ਆਗੂਆਂ ਦਾ ਧੰਨਵਾਦ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਉਹ ਸਮੂਹ ਭਾਈਚਾਰੇ ਦੀਆਂ ਨਗਰ ਨਿਗਮ ਸਬੰਧੀ ਸਮੱਸਿਆਵਾਂ ਦੇ ਜਲਦ ਹਲ ਕਰਵਾਉਣ ਲਈ ਵਚਨਬੱਧ ਹਨ । ਇਸ ਮੌਕੇ ਰਾਜੇਸ਼ ਕਾਲਾ ਪ੍ਰਧਾਨ, ਸਟਾਕ ਪਾਲ, ਅਸ਼ੋਕ ਮਸੀਹ, ਸ਼ੀਤਲ ਮਸੀਹ, ਸਮਾ ਡੇਵਿਡ, ਰਾਜਿੰਦਰ ਮਸੀਹ, ਸੰਜੀਵ ਮਸੀਹ, ਸੰਜੇ ਮਸੀਹ, ਆਦਿ ਹਾਜਰ ਸਨ ।