post

Jasbeer Singh

(Chief Editor)

Patiala News

ਖ਼ਾਲਸਾ ਕਾਲਜ ਪਟਿਆਲਾ ਵਲੋਂ ਸਟਾਫ ਸਿਖਲਾਈ ਪ੍ਰੋਗਰਾਮ ਦਾ ਆਯੋਜਨ

post-img

ਖ਼ਾਲਸਾ ਕਾਲਜ ਪਟਿਆਲਾ ਵਲੋਂ ਸਟਾਫ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਆਈ. ਕਿਊ. ਏ. ਸੀ. ਵੱਲੋਂ 18 ਨਵੰਬਰ ਤੋਂ 26 ਨਵੰਬਰ ਤੱਕ ਬਾਗਾਂ ਦੀ ਰਹਿੰਦ ਖੂੰਹਦ ਦੀ ਖਾਦ ਬਣਾਉਣ ਵਿਸ਼ੇ ਉੱਤੇ ਸੱਤ ਰੋਜ਼ਾ ਸਟਾਫ ਸਿਖਲਾਈ ਪ੍ਰੋਗਰਾਮ ਸਫ਼ਲਤਾ ਪੂਰਵਕ ਪੂਰਾ ਕੀਤਾ ਗਿਆ । ਡਾ. ਪ੍ਰਦੀਪ ਸ਼੍ਰੀਵਾਸਤਵ, ਅਸਿਸਟੈਂਟ ਪ੍ਰੋਫੈਸਰ, ਪੀ. ਜੀ. ਡਿਪਾਰਟਮੈਂਟ ਆਫ ਐਗਰੀਕਲਚਰ ਬਤੌਰ ਰਿਸੋਰਸ ਪਰਸਨ ਹਾਜ਼ਰ ਸਨ । ਉਹਨਾਂ ਦੱਸਿਆ ਕਿ ਸਟਾਫ ਸਿਖਲਾਈ ਪ੍ਰੋਗਰਾਮ ਕੂੜੇ ਨੂੰ ਘਟਾਉਣ ਲਈ ਟਿਕਾਊ ਬਾਗਬਾਨੀ ਅਭਿਆਸਾਂ ਤੇ ਕੇਂਦਰਿਤ ਹੈ ਅਤੇ ਬਾਗ ਦੀ ਰਹਿੰਦ ਖੂੰਹਦ ਨੂੰ ਘਟਾਉਣ ਲਈ ਵਾਤਾਵਰਨ ਅਨੁਕੂਲ ਤਕਨੀਕਾਂ ਤੇ ਜ਼ੋਰ ਦਿੰਦਾ ਹੈ । ਇਸ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੇ ਪਾਣੀ ਦੀ ਸੰਭਾਲ ਦੇ ਤਰੀਕਿਆਂ ਜਿਵੇਂ ਕਿ ਰੇਨ ਬੈਰਲ ਅਤੇ ਤੁਪਕਾ ਸਿੰਚਾਈ, ਮਿੱਟੀ ਨੂੰ ਭਰਪੂਰ ਬਣਾਉਣ ਲਈ ਹਰੀ ਖਾਦ ਅਤੇ ਢੱਕਣ ਵਾਲੀਆਂ ਫਸਲਾਂ ਦੀ ਵਰਤੋਂ ਕਰਨ ਦੇ ਲਾਭ , ਖਾਦ ਰਸਾਈਕਲਿੰਗ ਅਤੇ ਸਾਵਧਾਨੀ ਪੂਰਵਕ ਸਮੱਗਰੀ ਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕੀਤੀ । ਡਾ. ਰਵਿੰਦਰਜੀਤ ਸਿੰਘ ਨੇ ਸਿਖਲਾਈ ਪ੍ਰੋਗਰਾਮ ਦੌਰਾਨ ਭਾਗ ਲੈਣ ਵਾਲਿਆਂ ਦੀ ਸ਼ਮੂਲੀਅਤ ਅਤੇ ਸਮਰਪਣ ਲਈ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਯਤਨਾਂ ਲਈ ਸਿੱਖੇ ਟਿਕਾਊ ਬਾਗਬਾਨੀ ਅਭਿਆਸਾਂ, ਨਵੀਨਤਾ ਅਤੇ ਸਹਿਯੋਗੀ ਉੱਤਮਤਾ ਨੂੰ ਲਾਗੂ ਕਰਨ ਦੀ ਅਪੀਲ ਕੀਤੀ । ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਟਿਕਾਊ ਬਾਗਬਾਨੀ ਅਤੇ ਰਹਿੰਦ ਖੂੰਹਦ ਪ੍ਰਬੰਧਨ ਬਾਰੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਆਈ. ਕਿਊ. ਏ. ਸੀ. ਦੇ ਯਤਨਾਂ ਦੀ ਸ਼ਲਾਘਾ ਕੀਤੀ । ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਕਦਮੀ ਕਾਲਜ ਦੀ ਨਿਰੰਤਰ ਸਿਖਲਾਈ ਅਤੇ ਵਾਤਾਵਰਨ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਟਾਫ ਦੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪ੍ਰਤੀ ਉਹਨਾਂ ਦੀ ਵਚਨਵੱਤਤਾ ਵਾਤਾਵਰਣ ਦੀ ਸੰਭਾਲ ਪ੍ਰਤੀ ਉੱਤਮਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾਉਂਦੀ ਹੈ। ਸਮਾਪਤੀ ਸੈਸ਼ਨ ਵਿੱਚ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ।

Related Post