post

Jasbeer Singh

(Chief Editor)

crime

ਥਾਣਾ ਖੇੜੀ ਗੰਢਿਆਂ ਕੀਤਾ ਨੋ ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ

post-img

ਥਾਣਾ ਖੇੜੀ ਗੰਢਿਆਂ ਕੀਤਾ ਨੋ ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਰਾਜਪੁਰਾ, 12 ਜੂਨ : ਥਾਣਾ ਖੇੜੀ ਗੰਢਿਆਂ ਪੁਲਸ ਨੇ 9 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 333, 351 (3), 115 (3), 190 ਬੀ. ਐਨ. ਐਸ. ਤਹਿਤ ਘੇਰ ਕੇ ਕੁਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬੱਗਾ ਸਿੰਘ, ਗੁਰਸੇਵਕ ਸਿੰਘ, ਗੁਰਸੰਗਤ ਸਿੰਘ ਪੁੱਤਰਾਨ ਸਤਪਾਲ ਸਿੰਘ, ਰਿੰਕੂ ਸਿੰਘ ਪੁੱਤਰ ਧਰਮ ਸਿੰਘ, ਗੁਰਸੇਵਕ ਸਿੰਘ ਪੁੱਤਰ ਧਰਮ ਸਿੰਘ, ਨਵਤੇਜ ਸਿੰਘ ਪੁੱਤਰ ਮੁਖਤਿਆਰ ਸਿੰਘ, ਮਨਜੀਤ ਸਿੰਘ ਪੁੱਤਰ ਲਾਭ ਸਿੰਘ, ਦੀਆ ਸੁਮੀ ਪੁੱਤਰ ਮਹਿੰਦਰ ਸਿੰਘ, ਕਮਲ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਸੇਹਰਾ ਥਾਣਾ ਖੇੜੀ ਗੰਡਿਆ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਮ ਸਿੰਘ ਪੁੱਤਰ ਰਾਮ ਆਸਰਾ ਵਾਸੀ ਪਿੰਡ ਸੇਹਰਾ ਥਾਣਾ ਖੇੜੀ ਗੰਡਿਆ ਨੇ ਦੱਸਿਆ ਕਿ 2 ਮਈ 2025 ਨੂੰ ਉਪਰੋਕਤ ਵਿਅਕਤੀਆਂ ਨੇਉਸਦੇ ਘਰ ਅੰਦਰ ਦਾਖਲ ਹੋ ਕੇ ਉਸਦੇ ਲੜਕੇ ਅਮਨਪ੍ਰੀਤ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਤੇ ਬਾਕੀ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post