
ਗੁਰਦੇ ਫੇਲ ਹੋਣ ਦੀ ਸੂਰਤ ’ਚ ਵਰਦਾਨ ਬਣੀ ਕਿਡਨੀ ਟਰਾਂਸਪਲਾਂਟਸ ਤਕਨੀਕ
- by Jasbeer Singh
- January 11, 2025

ਗੁਰਦੇ ਫੇਲ ਹੋਣ ਦੀ ਸੂਰਤ ’ਚ ਵਰਦਾਨ ਬਣੀ ਕਿਡਨੀ ਟਰਾਂਸਪਲਾਂਟਸ ਤਕਨੀਕ ਪਟਿਆਲਾ ਦੇ ਪਾਰਕ ਹਸਪਤਾਲ ’ਚ ਬਦਲੇ ਜਾਣ ਲੱਗੇ ਗੁਰਦੇ ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਲਈ ਪਾਰਕ ਹਸਪਤਾਲ ਨੂੰ ਦਿੱਤੀ ਮਾਨਤਾ ਪਟਿਆਲਾ : ਪਾਰਕ ਹਸਪਤਾਲ ਪਟਿਆਲਾ ’ਚ ਅਤੀ-ਆਧੁਨਿਕ ਕਿਡਨੀ ਟਰਾਂਸਪਲਾਂਟਸ ਵਿਧੀ ਨਾਲ ਸਫਲਤਾਪੂਰਵਕ ਗੁਰਦੇ ਬਦਲੇ ਜਾਣ ਲੱਗੇ ਹਨ । ਗੁਰਦਾ ਫੇਲ ਹੋਣ ਦੀ ਬੀਮਾਰੀ ਤੋਂ ਪੀੜ੍ਹਤ ਮਰੀਜ਼ਾਂ ਲਈ ਇਹ ਨਵੀਂ ਤਕਨੀਕ ਸਚਮੁੱਚ ਇਕ ਵਰਦਾਨ ਹੈ ਅਤੇ ਇਸ ਦੇ ਨਾਲ ਹੀ ਗੁਰਦੇ ਬਦਲਣ ਵਾਲਾ ਪਾਰਕ ਹਸਪਤਾਲ ਪਟਿਆਲਾ ਦਾ ਪਹਿਲਾ ਹਸਪਤਾਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਯੂਰੋਲਿਸਟ ਡਾਕਟਰ ਜਿਵਤੇਸ਼ ਸਿੰਘ ਨੇ ਦੱਸਿਆ ਕਿ ਪਾਰਕ ਮਲਟੀ-ਸੁਪਰ ਸਪੈਸ਼ਲਿਟੀ ਹਸਪਤਾਲ ਕੋਲ ਕਿਡਨੀ ਟਰਾਂਸਪਲਾਂਟ ਕਰਨ ਲਈ ਅਤਿ ਆਧੁਨਿਕ ਸਰਜੀਕਲ ਅਤੇ ਮੈਡੀਕਲ ਤਕਨਾਲੌਜੀ ਡਾਇਗਨੌਸਟਿਕ ਸੁਵਿਧਾਵਾਂ ਮੌਜੂਦ ਹਨ। ਜਿੰਨ੍ਹਾਂ ਦੀ ਬਦੌਲਤ ਅਤਿ ਆਧੁਨਿਕ ਸਾਧਨਾਂ ਰਾਹੀਂ ਮਰੀਜਾਂ ਦੀ ਕਿਡਨੀ ਟਰਾਂਸਪਲਾਂਟ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਹਸਪਤਾਲ ਦੇ ਮਾਹਿਰ ਡਾਕਟਰ ਮਰੀਜ਼ ਦੀ ਗੰਭੀਰਤਾ ਨਾਲ ਦੇਖ-ਭਾਲ ਕਰਦੇ ਹਨ ਤਾਂ ਜੋ ਮਰੀਜ਼ ਬਿਹਤਰ ਜੀਵਨ ਬਤੀਤ ਕਰ ਸਕਣ । ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਹ ਖਾਸੀਅਤ ਹੈ ਕਿ ਇਹ ਮਰੀਜ਼ ਨੂੰ ਇਲਾਜ਼ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿੰਦਾ ਹੈ। ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਕਰਨ ਦੇ ਮਾਮਲੇ ਵਿੱਚ ਸਥਾਨਕ ਪਾਰਕ ਹਸਪਤਾਲ ਨੂੰ ਮਾਨਤਾ ਦਿੱਤੀ ਹੈ । ਇਸ ਮੋਕੇ ਬੋਲਦਿਆਂ ਜਰਨਲ ਸਰਜਨ ਡਾਕਟਰ ਗੁਰਜੋਤ ਸਿੰਘ ਨੇ ਕਿਹਾ ਕਿ ਗੁਰਦੇ ਬਦਲਣ ਦੀ ਪ੍ਰਕ੍ਰਿਆ ਕਾਫ਼ੀ ਗੁੰਝਲਦਾਰ ਹੁੰਦੀ ਹੈ। ਪਰ ਇਸ ਹਸਪਤਾਲ ਵਿੱਚ ਮੌਜੂਦ ਮਾਹਿਰਾਂ ਦੀ ਟੀਮ ਨੇ ਇਸ ਨੂੰ ਕਾਫ਼ੀ ਸਰਲ ਤਰੀਕੇ ਨਾਲ ਨੇਪਰੇ ਚਾੜ੍ਹਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।ਉਨ੍ਹਾਂ ਕਿਹਾ ਕਿ ਹਸਪਤਾਲ ਦੀ ਟੀਮ ਵੱਲੋਂ ਆਪਣੇ ਮਰੀਜ਼ਾਂ ਨਾਲ ਘਰੇਲੂ ਵਾਤਾਵਰਣ ਵਾਲਾ ਰਵੱਈਆ ਕੀਤਾ ਜਾਂਦਾ ਹੈ ਤਾਂ ਜੋ ਉਹ ਜਲਦੀ ਤੰਦਰੁਸਤ ਹੋ ਸਕਣ । ਹਸਪਤਾਲ ਦੇ ਡਾਕਟਰ ਨੈਪਰੋਲੋਜਿਸਟ ਡਾਕਟਰ ਕਪਲੇਸ਼ ਅਤੇ ਡਾਕਟਰ ਬ੍ਰਹਮ ਪ੍ਰਕਾਸ਼ ਨੇ ਕਿਹਾ ਕਿ ਪਾਰਕ ਹਸਪਤਾਲ ਦੀ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਆਪਣੇ ਮਰੀਜਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਟੀਮ ਦੀ ਮਿਹਨਤ ਦਾ ਹੀ ਨਤੀਜ਼ਾ ਹੈ ਕਿ ਇਸ ਹਸਪਤਾਲ ਨੇ ਥੋੜੇ ਸਮੇਂ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਹਸਪਤਾਲ ਦੀ ਟੀਮ ਵਾਅਦਾ ਕਰਦੀ ਹੈ ਕਿ ਉਹ ਇਸ ਤਨਦੇਹੀ ਨਾਲ ਆਪਣਾ ਕੰਮ ਕਰਦੀ ਰਹੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.