ਹਰਿਆਣਾ ਦੇ ਗੁਰੂਗ੍ਰਾਮ ਵਿਖੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
- by Jasbeer Singh
- January 28, 2026
ਹਰਿਆਣਾ ਦੇ ਗੁਰੂਗ੍ਰਾਮ ਵਿਖੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਹਰਿਆਣਾ, 28 ਜਨਵਰੀ 2026 : ਹਰਿਆਣਾ ਦੇ ਸ਼ਹਿਰ ਗੁਰੂਗ੍ਰਾਮ ਦੇ ਚਾਰ ਵੱਡੇ ਸਕੂਲਾਂ ਨੂੰ ਧਮਕੀ ਭਰੀ ਈਮੇਲ ਭੇਜ ਕੇ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਧਮਕੀ ਮਿਲਣ ਤੇ ਪੁਲਸ ਨੇ ਕਰਵਾਇਆ ਸਕੂਲ ਖਾਲੀ ਗੁਰੂਗ੍ਰਾਮ ਦੇ ਚਾਰ ਸਕੂਲਾਂ ਨੂੰ ਜੋ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਉਹ ਪਹਿਲਾਂ ਵਾਂਗ ਹੀ ਧਮਕੀ ਭਰੇ ਈਮੇਲ ਭੇਜ ਕੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਕੂਲ ਪ੍ਰਬੰਧਨ ਅਤੇ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਅਤੇ ਸਾਵਧਾਨੀ ਦੇ ਤੌਰ `ਤੇ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਬੱਚਿਆਂ ਨੂੰ ਵੀ ਸੁਰੱਖਿਆ ਲਈ ਬਾਹਰ ਕੱਢਿਆ ਜਾ ਰਿਹਾ ਹੈ । ਕਿਹੜੇ ਕਿਹੜੇ ਸਕੂਲਾਂ ਨੂੰ ਦਿੱਤੀ ਗਈ ਹੈ ਧਮਕੀ ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਦੇ ਜਿਨ੍ਹਾਂ ਚਾਰ ਵੱਡੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਕੁਨਸਕਪਾਲਨ ਸਕੂਲ (ਡੀਐਲਐਫ ਫੇਜ਼-1), ਲੈਂਸਰਸ ਸਕੂਲ (ਸੈਕਟਰ-53), ਹੈਰੀਟੇਜ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ (ਸੈਕਟਰ-64) ਅਤੇ ਬਾਦਸ਼ਾਹਪੁਰ ਵਿੱਚ ਪਾਥਵੇਅ ਵਰਲਡ ਸਕੂਲ ਸ਼ਾਮਲ ਹਨ। ਸਕੂਲਾਂ ਨੂੰ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ ।
