post

Jasbeer Singh

(Chief Editor)

Haryana News

Mobile Sim card Rules: ਜੇਲ੍ਹ ਦੀ ਹਵਾ ਖਵਾ ਸਕਦਾ ਮੋਬਾਈਲ ਦਾ ਸਿਮ ਕਾਰਡ! ਭੁੱਲ ਕੇ ਵੀ ਨਾ ਕਰਿਓ ਇਹ ਗਲਤੀਆਂ

post-img

Mobile Sim card Rules: ਅਜੋਕੇ ਸਮੇਂ ਵਿੱਚ ਸਾਈਬਰ ਧੋਖਾਧੜੀ ਵਿੱਚ ਵਾਧਾ ਹੋਇਆ ਹੈ। ਸਰਕਾਰ ਇਨ੍ਹਾਂ ਧੋਖਾਧੜੀਆਂ ਨੂੰ ਰੋਕਣ ਲਈ ਯਤਨਸ਼ੀਲ ਹੈ। ਸਿਮ ਕਾਰਡਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਹੁੰਦੀਆਂ ਹਨ। ਇਸ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਸਿਮ ਕਾਰਡ ਲੈਣ ਦੇ ਨਿਯਮ ਵੀ ਬਦਲੇ ਹਨ। ਅਜਿਹੇ ਚ ਨਵਾਂ ਸਿਮ ਕਾਰਡ ਲੈਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਇਨ੍ਹਾਂ ਗੱਲਾਂ ਦਾ ਧਿਆਨ ਨਾ ਰੱਖਿਆ ਜਾਏ ਤਾਂ ਭਾਰੀ ਜੁਰਮਾਨੇ ਦੇ ਨਾਲ ਹੀ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇੱਕ ਆਈਡੀ ਤੇ ਸੀਮਤ ਸਿਮ ਕਾਰਡ ਦੂਰਸੰਚਾਰ ਵਿਭਾਗ ਦੁਆਰਾ ਲਿਆਂਦੇ ਗਏ ਨਵੇਂ ਨਿਯਮ ਤਹਿਤ, ਸਿਮ ਕਾਰਡ ਵੇਚਣ ਵਾਲਿਆਂ ਨੂੰ ਗਾਹਕ ਦੇ ਸਹੀ ਕੇਵਾਈਸੀ ਦਾ ਖਾਸ ਧਿਆਨ ਰੱਖਣਾ ਹੋਵੇਗਾ। ਇਸ ਦੇ ਨਾਲ ਕੋਈ ਵੀ ਵਿਅਕਤੀ ਇਕੱਠੇ ਹੀ ਜ਼ਿਆਦਾ ਸਿਮ ਨਹੀਂ ਖਰੀਦ ਸਕਦਾ ਤੇ ਨਾ ਹੀ ਦੁਕਾਨਦਾਰ ਵੇਚ ਸਕਦਾ ਹੈ। ਦੋਵਾਂ ਤੇ ਨਵੇਂ ਨਿਯਮਾਂ ਤਹਿਤ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਇੱਕ ਆਈਡੀ ਤੇ ਸਿਰਫ਼ ਸੀਮਤ ਗਿਣਤੀ ਵਿੱਚ ਹੀ ਸਿਮ ਕਾਰਡ ਜਾਰੀ ਕੀਤੇ ਜਾ ਸਕਦੇ ਹਨ। ਜੇਕਰ ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਨਾ ਕੀਤੀ ਜਾਏ ਤਾਂ ਜੇਲ੍ਹ ਜਾਣਾ ਪੈ ਸਕਦਾ ਹੈ। 90 ਦਿਨ ਬੰਦ ਹੋਣ ਮਗਰੋਂ ਹੋਰਾਂ ਨੂੰ ਨੰਬਰ ਜਾਰੀ ਕੀਤਾ ਜਾ ਸਕਦਾ ਨਵੇਂ ਨਿਯਮਾਂ ਅਨੁਸਾਰ, ਸਿਮ ਕਾਰਡ ਬਲਕ ਵਿੱਚ ਜਾਰੀ ਨਹੀਂ ਕੀਤੇ ਜਾਣਗੇ। ਸਿਮ ਕਾਰਡ ਬੰਦ ਹੋਣ ਦੇ 90 ਦਿਨਾਂ ਬਾਅਦ ਹੀ ਨੰਬਰ ਕਿਸੇ ਹੋਰ ਨੂੰ ਦਿੱਤਾ ਜਾਵੇਗਾ। ਸਿਮ ਕਾਰਡ ਸਿਰਫ਼ ਵਪਾਰਕ ਕੁਨੈਕਸ਼ਨਾਂ ਰਾਹੀਂ ਹੀ ਥੋਕ ਵਿੱਚ ਖਰੀਦੇ ਜਾ ਸਕਦੇ ਹਨ। ਮੌਜੂਦਾ ਨੰਬਰਾਂ ਲਈ ਸਿਮ ਕਾਰਡ ਖਰੀਦਣ ਵਾਲੇ ਗਾਹਕਾਂ ਨੂੰ ਨਵਾਂ ਸਿਮ ਖਰੀਦਣ ਲਈ ਆਧਾਰ ਸਕੈਨਿੰਗ ਕਰਵਾਉਣੀ ਪਵੇਗੀ। ਇਸ ਤੋਂ ਇਲਾਵਾ ਡੈਮੋਗ੍ਰਾਫਿਕ ਡੇਟਾ ਇਕੱਤਰ ਕਰਨਾ ਜ਼ਰੂਰੀ ਹੋਵੇਗਾ।ਇੱਕ ਆਈਡੀ ਤੇ ਸਿਰਫ਼ ਇੰਨੇ ਹੀ ਸਿਮ ਨਵੇਂ ਨਿਯਮਾਂ ਮੁਤਾਬਕ ਇੱਕ ਆਧਾਰ ਕਾਰਡ ਨਾਲ 9 ਸਿਮ ਕਾਰਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾਂਕਿ, ਜੰਮੂ-ਕਸ਼ਮੀਰ, ਅਸਾਮ ਸਮੇਤ ਉੱਤਰ-ਪੂਰਬੀ ਰਾਜਾਂ ਵਿੱਚ ਇੱਕ ਆਧਾਰ ਕਾਰਡ ਨਾਲ ਸਿਰਫ 6 ਸਿਮ ਕਾਰਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੁਰਮਾਨਾ ਲਗਾਇਆ ਜਾ ਸਕਦਾ ਜੇਕਰ ਕੋਈ ਮੋਬਾਈਲ ਉਪਭੋਗਤਾ ਇੱਕ ਆਧਾਰ ਕਾਰਡ ਤੇ ਨੌਂ ਤੋਂ ਵੱਧ ਸਿਮ ਕਾਰਡ ਖਰੀਦਦਾ ਹੈ, ਤਾਂ ਉਸ ਨੂੰ ਪਹਿਲੀ ਵਾਰ 50,000 ਰੁਪਏ ਤੇ ਦੁਹਰਾਉਣ ਦੀ ਗਲਤੀ ਲਈ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਕਿਸੇ ਹੋਰ ਦੀ ID ਤੇ ਸਿਮ, ਜਾਣਾ ਪੈ ਸਕਦਾ ਜੇਲ੍ਹ ਜੇਕਰ ਕੋਈ ਵਿਅਕਤੀ ਕਿਸੇ ਹੋਰ ਦੀ ਸਰਕਾਰੀ ਆਈਡੀ ਤੇ ਨਵਾਂ ਸਿਮ ਖਰੀਦਦਾ ਹੈ, ਤਾਂ ਉਸ ਨੂੰ ਤਿੰਨ ਸਾਲ ਦੀ ਜੇਲ੍ਹ ਜਾਂ ਵੱਧ ਤੋਂ ਵੱਧ 5 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

Related Post