ਕੋਤਵਾਲੀ ਪੁਲਸ ਵਲੋਂ ਚਾਈਨੀਜ਼ ਡੋਰ ਦੇ 18 ਗੱਟੇਆ ਸਮੇਤ ਇੱਕ ਵਿਆਕਤੀ ਕਾਬੂ
- by Jasbeer Singh
- December 24, 2024
ਕੋਤਵਾਲੀ ਪੁਲਸ ਵਲੋਂ ਚਾਈਨੀਜ਼ ਡੋਰ ਦੇ 18 ਗੱਟੇਆ ਸਮੇਤ ਇੱਕ ਵਿਆਕਤੀ ਕਾਬੂ ਨਾਭਾ : ਪੰਜਾਬ ਅੰਦਰ ਦਿਨੋ ਦਿਨ ਚਾਈਨਾ ਡੋਰ ਦੀ ਚਪੇਟ ਦੇ ਵਿੱਚ ਆਉਣ ਕਾਰਨ ਕਈ ਕੀਮਤੀ ਜਾਨਾ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ । ਚਾਈਨਜ ਡੋਰ ਦੀ ਵਰਤੋ ਦੇ ਕਾਰਨ ਰੋਜਾਨਾ ਹੀ ਕੋਈ ਨਾ ਕੋਈ ਵਿਅਕਤੀ, ਜਾਂ ਕੋਈ ਬੇਜੁਬਾਨ ਪੰਛੀ ਇਸ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਜਖਮੀ ਹੋ ਰਿਹਾ, ਜਿਸ ਤਹਿਤ ਨਾਭਾ ਕੋਤਵਾਲੀ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ 18 ਗੱਟੂ ਦੇ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ । ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਅਸੀਂ 18 ਗੱਟੂਆਂ ਚਾਈਨੀਜ਼ ਡੋਰ ਸਮੇਤ ਜੋਨੀ ਕਾਸਲ ਵਾਸੀ ਨਾਭਾ ਨੂੰ ਗ੍ਰਿਫਤਾਰ ਕੀਤਾ ਹੈ । ਇਹ ਵਿਅਕਤੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ । ਮਾਨਯੋਗ ਸੁਪਰੀਮ ਕੋਰਟ ਅਤੇ ਡੀ. ਸੀ. ਵੱਲੋਂ ਵੀ ਚਾਈਨੀਜ਼ ਡੋਰ ਤੇ ਬੈਨ ਹੈ । ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਚਾਈਨੀਜ਼ ਡੋਰ ਖਰੀਦ ਕੇ ਪਤੰਗ ਉਡਾਉਂਦਾ ਹੈ ਜਾਂ ਕੋਈ ਚਾਈਨੀਜ਼ ਡੋਰ ਵੇਚਦਾ ਹੈ, ਚਾਈਨੀਜ਼ ਡੋਰ ਖਰੀਦਣ ਵਾਲੇ ਅਤੇ ਵੇਚਣ ਵਾਲੇ ਦੋਵਾਂ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਐਸ. ਐਚ. ਓ. ਨੇ ਮਾਪਿਆਂ ਅਤੇ ਉਨਾਂ ਦੇ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚੇ ਸਿਰਫ ਧਾਗੇ ਵਾਲੀ ਡੋਰ ਦੇ ਨਾਲ ਹੀ ਪਤੰਗ ਉਡਾਉਣ ।
