post

Jasbeer Singh

(Chief Editor)

crime

ਥਾਣਾ ਕੋਤਵਾਲੀ ਪੁਲਸ ਕੀਤਾ 9 ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

post-img

ਥਾਣਾ ਕੋਤਵਾਲੀ ਪੁਲਸ ਕੀਤਾ 9 ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਪਟਿਆਲਾ, 13 ਮਈ : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ 9 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 351, 191 (3), 190 ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪੰਜ ਨਾਵਾਂ ਸਮੇਤ ਅਤੇ ਚਾਰ ਅਣਪਛਾਤੇ ਵਿਅਕਤੀ ਸ਼ਾਮਲ ਹਨ ਵਿਚ ਅਕਾਸ਼ ਕੁਮਾਰ, ਵਿਸ਼ਾਲ ਕੁਮਾਰ ਪੁੱਤਰਾਨ ਪੱਪੂ, ਰਾਹੁਲ ਕੁਮਾਰ ਪੁੱਤਰ ਬਿਕਰਮ ਕੁਮਾਰ, ਅਮਿਤ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀਆਨ ਦਾਰੂ ਕੁਟੀਆ ਮੁਹੱਲਾ ਸੂਲਰ ਰੋਡ ਪਟਿ, ਮਨਪ੍ਰੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਕਲੋਨੀ ਪਟਿਆਲਾ ਅਤੇ ਤਿੰਨ ਚਾਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜੋਤ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਦਾਰੂ ਕੁਟੀਆ ਮੁਹੱਲਾ ਪਟਿਆਲਾ ਨੇ ਦੱਸਿਆ ਕਿ 10 ਮਈ 2025 ਦੀ ਰਾਮ ਸਮੇਂ ਉਹ ਆਪਣੇ ਦੋਸਤ ਅੰਕਿਤ ਕੁਮਾਰ ਪੁੱਤਰ ਚਰਨਦਾਸ ਵਾਸੀ 86 ਅਮਰ ਦਰਸ਼ਨ ਕਲੋਨੀ ਪਟਿਆਲਾ ਨਾਲ ਰਾਘੋ ਮਾਜਰਾ ਪੁਲੀ ਕੋਲ ਨੇੜੇ ਸੋਹਣ ਸਿੰਘ ਦੀ ਰੇਹੜੀ ਕੋਲ ਮੋਜੂਦ ਸੀ ਤਾਂ ਉਪਰੋਕਤ ਵਿਅਕਤੀ ਮੋਟਰਸਾਇਕਲਾ ਤੇ ਆਏ ਅਤੇ ਉਸਦੇ ਦੋਸਤ ਦੀ ਘੇਰ ਕੇ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post