
ਸੀ. ਬੀ. ਐਸ. ਈ. ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਨਤੀਜਿਆ ਐਲਾਨਿਆ
- by Jasbeer Singh
- May 13, 2025

ਸੀ. ਬੀ. ਐਸ. ਈ. ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਨਤੀਜਿਆ ਐਲਾਨਿਆ ਚੰਡੀਗੜ੍ਹ, 13 ਮਈ : ਸਿੱਖਿਆ ਦੇ ਖੇਤਰ ਵਿਚ ਇਕ ਨਾਮਣਾ ਖੱਟਣ ਵਾਲੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ.) ਨੇ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਕੀਤੀ ਪੜ੍ਹਾਈ ਦਾ ਪੱਧਰ ਕਿੰਨੇ ਪ੍ਰਤੀਸ਼ਤ ਹੈ ਸਬੰਧੀ ਜਾਣਕਾਰੀ ਪ੍ਰਦਾਨ ਕਰ ਦਿੱਤੀ ਹੈ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਕਿਹੜੀ ਹੋਰ ਉਚ ਪੱਧਰ ਦੀ ਸਿਖਿਆ ਪ੍ਰਾਪਤ ਕਰਨੀ ਹੈ ਤੇ ਉਸ ਸਿੱਖਿਆ ਨੂੰ ਹਾਸਲ ਕਰਕੇ ਅਖੀਰ ਕਿੱਧਰ ਜਾਣਾ ਹੈ ਤੇ ਜਿੰਦਗੀ ਬਣਾਉਣੀ ਹੈ ਜਾ ਸਕਣਗੇ। ਸੀ. ਬੀ. ਐਸ. ਈ. ਦਸਵੀਂ ਜਮਾਤ ਦੇ ਨਤੀਜਿਆਂ ਅਨੁਸਾਰ 93.60 ਫੀਸਦੀ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਪਾਸ ਕੀਤੀਆਂ ਹਨ ਜਦੋਂ ਕਿ ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ 0.06 ਫੀਸਦੀ ਵਧੀ ਹੈ। ਇਥੇ ਹੀ ਬਸ ਨਹੀਂ ਜੇਕਰ ਕੁੜੀਆਂ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥਣਾਂ ਨੇ ਵਿਦਿਆਰਥੀ (ਮੁੰਡਿਆਂ) ਨੂੰ 2.37 ਫੀਸਦੀ ਤੋਂ ਵੱਧ ਅੰਕਾਂ ਨਾਲ ਪਛਾੜ ਕੇ ਰੱਖ ਦਿੱਤਾ ਹੈ ਕਿਉਂਕਿ 95 ਫੀਸਦੀ ਕੁੜੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਵਿਦਿਆਰਥੀਆਂ ਨੂੰ ਘਰ ਬੈਠਿਆਂ ਹੀ ਆਨ ਲਾਈਨ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ ਪ੍ਰੀਖਿਆ ਦਾ ਨਤੀਜਾ ਸਬੰਧੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਦੋ ਅਧਿਕਾਰਤ ਵੈਬਸਾਈਟਾਂ ਵੀ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ, ਸਕੂਲ ਨੰਬਰ, ਐਡਮਿਟ ਕਾਰਡ ਆਈਡੀ ਅਤੇ ਜਨਮ ਮਿਤੀ ਦਰਜ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਇਸ ਮਗਰੋਂ ਵਿਦਿਆਰਥੀਆਂ ਵਲੋਂ ਪ੍ਰੋਵੀਜ਼ਨਲ ਮਾਰਕ ਸ਼ੀਟ ਵੀ ਡਾਊਨਲੋਡ ਕੀਤੀ ਜਾ ਸਕੇਗੀ । ਸੀ. ਬੀ. ਐਸ. ਈ. ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਜਿਥੇ ਇਸ ਸਾਲ 44 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਉਥੇ ਇਸ ਪ੍ਰੀਖਿਆ ਵਿਚ ਲਗਭਗ 24.12 ਲੱਖ ਵਿਦਿਆਰਥੀ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਲਗਭਗ 17.88 ਲੱਖ ਵਿਦਿਆਰਥੀ ਸ਼ਾਮਲ ਹੋਏ, ਜਦੋ਼ ਕਿ ਪਿਛਲੇ ਸਾਲ ਦਸਵੀਂ ਜਮਾਤ ਦਾ ਕੁੱਲ ਪਾਸ ਪ੍ਰਤੀਸ਼ਤ 93.60 ਫੀਸਦੀ ਸੀ ਤੇ ਪਿਛਲੇ ਸਾਲ ਨਤੀਜੇ 13 ਮਈ, 2024 ਨੂੰ ਘੋਸ਼ਿਤ ਕੀਤੇ ਗਏ ਸਨ।