 
                                             ਥਾਣਾ ਕੋਤਵਾਲੀ ਨੇ ਕੀਤਾ ਇਕ ਲੜਕੀ ਵਿਰੁੱਧ ਬੇੇਅਦਬੀ ਕਰਨ ਦੇ ਦੋਸ਼ ਹੇਠ ਕੇਸ ਦਰਜ
- by Jasbeer Singh
- October 31, 2025
 
                              ਥਾਣਾ ਕੋਤਵਾਲੀ ਨੇ ਕੀਤਾ ਇਕ ਲੜਕੀ ਵਿਰੁੱਧ ਬੇੇਅਦਬੀ ਕਰਨ ਦੇ ਦੋਸ਼ ਹੇਠ ਕੇਸ ਦਰਜ ਪਟਿਆਲਾ, 31 ਅਕਤੂਬਰ 2025 : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਇਕ ਲੜਕੀ ਵਿਰੁੱਧ ਧਾਰਾ 229 ਬੀ. ਐਨ. ਐਸ. ਤਹਿਤ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਮਾਤਾ ਜੀ ਦੇ ਦਰਬਾਰ ਵਿਚ ਮੱਥਾ ਟੇਕਦੇ ਵੇਲੇ ਗੋਲਕ ਉਪਰ ਦੀ ਹੋ ਕੇ ਮਾਤਾ ਜੀ ਦੀ ਮੂਰਤੀ ਦੀ ਰੇਲਿੰਗ ਨੂੰ ਹੱਥ ਪਾ ਕੇ ਬੇਅਦਬੀ ਕਰਨ ਤੇ ਕੇਸ ਦਰਜ ਕੀਤਾ ਹੈ। ਕੌਣ ਹੈ ਲੜਕੀ ਜਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਸ ਲੜਕੀ ਵਿਰੁੱਧ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ ਵਿਚ ਈਸ਼ਾ ਰਾਣੀ ਪੁੱਤਰੀ ਰਾਜੇਸ਼ ਕੁਮਾਰ ਵਾਸੀ ਪਿੰਡ ਸਤਨੋਰ ਥਾਣਾ ਗੜ੍ਹਸ਼ੰਕਰ ਜਿਲਾ ਹੁਸਿ਼ਆਰਪੁਰ ਸ਼ਾਮਲ ਹੈ। ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ ਪੁਲਸ ਮੁਤਾਬਕ ਏ. ਐਸ. ਆਈ. ਸੁਖਵਿੰਦਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸ਼ੇਰਾਂ ਵਾਲਾ ਗੇਟ ਵਿਖੇ ਮੌਜੂਦ ਸੀ ਨੂੰ ਸੂਚਨਾ ਮਿਲੀ ਕਿ ਉਕਤ ਲੜਕੀ ਨੇ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਮਾਤਾ ਜੀ ਦੇ ਦਰਬਾਰ ਵਿੱਚ ਮੱਥਾ ਟੇਕਦ ਸਮੇਂ ਗੋਲਕ ਉਪਰ ਦੀ ਹੋ ਕੇ ਮਾਤਾ ਜੀ ਦੀ ਮੂਰਤੀ ਦੀ ਰੇਲਿੰਗ ਨੂੰ ਹੱਥ ਪਾ ਕੇ ਬੇਅਦਬੀ ਕੀਤੀ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                          
 
                      
                      
                      
                      
                     