ਥਾਣਾ ਕੋਤਵਾਲੀ ਨੇ ਕੀਤਾ ਦੋ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਪਟਿਆਲਾ, 25 ਅਕਤੂਬਰ 2025 : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 406, 420 ਆਈ. ਪੀ. ਸੀ. ਤਹਿਤ ਧੋਖਾਧੜੀ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ। ਕਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਜੇ ਸਿੰਗਲਾ ਪੁੱਤਰ ਰਮੇਸ਼ ਸਿੰਗਲਾ ਵਾਸੀ ਮਕਾਨ ਨੰ. ਕੇ-45 ਮਜੀਠੀਆ ਇੰਨਕਲੇਵ ਪਟਿ, ਨਮਿਤ ਮਿੱਤਲ ਪੁੱਤਰ ਰਕੇਸ਼ ਮਿੱਤਲ ਵਾਸੀ ਗੋਬਿੰਦ ਬਾਗ ਗਲੀ ਨੰ. 01 ਰਾਜਪੁਰਾ ਰੋਡ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਭੁਪਿੰਦਰ ਸਿੰਘ ਪੁੱਤਰ ਸ਼ੀਸ਼ਮ ਸਿੰਘ ਵਾਸੀ ਮੁਹੱਲਾ ਸਾ਼ਹੀ ਸਮਾਧਾ ਜੀ ਰਾਜ ਗਲੀ ਪਟਿਆਲਾ ਨੇ ਦੱਸਿਆ ਕਿ ਅਕਤੂਬਰ 2010 ਵਿੱਚ ਉਸਨੇ ਆਪਣੇ ਸੋਨੇ ਦੇ ਗਹਿਣੇ ਜੋ ਕਿ ਸਾਢੇ 16 ਤੋਲੇ ਦੇ ਸਨ ਨਮਿਤ ਮਿੱਤਲ ਕੋਲ 2 ਲੱਖ ਰੁਪਏ ਵਿੱਚ ਵਿਆਜ ਤੇ ਗਹਿਣ ਕੀਤੇ ਸਨ।ਸਿ਼ਕਾਇਤਕਰਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਮਿਤ ਮਿੱਤਲ ਨੇ ਉਸਨੂੰ ਦੱਸੇ ਬਿਨ੍ਹਾ ਉਸਦੇ ਗਹਿਣੇ ਸੰਜੇ ਸਿੰਗਲਾ ਮਾਲਕ ਨਿਊ ਗੁਪਤਾ ਜਵੈਲਰਜ ਕੋਲ ਗਿਰਵੀ ਰੱਖ ਦਿੱਤੇ ਤੇ ਸਾਰਾ ਹਿਸਾਬ ਕਰਕੇ ਸਾਲ 2022 ਤੱਕ ਮੇਰੇ (ਸਿ਼ਕਾਇਕਕਰਤਾ) ਵੱਲ 3 ਲੱਖ 66 ਹਜ਼ਾਰ ਰੁਪਏ ਉਪਰੋਕਤ ਵਿਅਕਤੀ ਨੂੰ ਦੇਣੇ ਨਿਕਲੇ।ਸਿ਼ਕਾਇਤਕਰਤਾ ਨੇ ਦੱਸਿਆ ਕਿ 16 ਅਪੈ੍ਰਲ 2022 ਨੂੰ ਉਸਨੇ 4 ਲੱਖ ਰੁਪਏ ਨਮਿਤ ਮਿੱਤਲ ਨੂੰ ਦੇ ਦਿੱਤੇ ਪਰ ਉਪਰੋਕਤ ਵਿਅਕਤੀਆਂ ਨੇ ਉਸਦੇ ਗਹਿਣੇ ਵਾਪਸ ਨਹੀ ਕੀਤੇ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

