post

Jasbeer Singh

(Chief Editor)

Patiala News

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ

post-img

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਪਟਿਆਲਾ, 2 ਅਗਸਤ : ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਅੱਜ ਬੂਟੇ ਲਗਾਉਣ ਦੀ ਮੁਹਿੰਮ ਪਿੰਡ ਖੇੜੀ ਮਾਨੀਆ, ਮੂੱਡ ਖੇੜਾ ਅਤੇ ਬਖਸ਼ੀਵਾਲਾ ਵਿਖੇ ਚਲਾਈ ਗਈ। ਇਸ ਮੁਹਿੰਮ ’ਚ 40 ਤੋਂ ਵੱਧ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪ੍ਰੋਫੈਸਰ -ਕਮ- ਇੰਚਾਰਜ ਕੇ.ਵੀ.ਕੇ, ਪਟਿਆਲਾ ਡਾ. ਗੁਰਉਪਦੇਸ਼ ਕੌਰ ਨੇ ਰੁੱਖ ਲਗਾਉਣ ਦੇ ਲਾਭਾਂ ਜਿਵੇਂ ਕਿ ਵਾਤਾਵਰਨ ਸੁਰੱਖਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਘਰੇਲੂ ਬਗੀਚੀ ਵਿੱਚ ਮਿਆਰੀ ਅਤੇ ਸਿਹਤਮੰਦ ਫਲ ਉਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੇ.ਵੀ.ਕੇ. ਪਟਿਆਲਾ ਵੱਲੋਂ ਕਿਸਾਨਾਂ ਦੇ ਲਾਭ ਲਈ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਅਤੇ ਸਿਖਲਾਈ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ। ਡਾ: ਰਜਨੀ ਗੋਇਲ, ਪ੍ਰੋਫੈਸਰ (ਐਫ.ਐਸ.ਟੀ.) ਨੇ ਫਲਾਂ ਦੇ ਪੌਸ਼ਟਿਕ ਮੁੱਲ ਅਤੇ ਜ਼ਾਮਨ, ਬੇਲ, ਕਰੌਂਦਾ ਆਦਿ ਦੀ ਪ੍ਰੋਸੈਸਿੰਗ ਬਾਰੇ ਗੱਲ ਕੀਤੀ। ਡਾ ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਫਲਾਂ ਦੇ ਪੌਦਿਆਂ ਦੀ ਚੋਣ, ਟੋਏ ਪੁੱਟਣ, ਪੌਦੇ ਲਗਾਉਣ ਦੀ ਦੂਰੀ ਅਤੇ ਪੌਦਿਆਂ ਦੀ ਦੇਖਭਾਲ ਤੋਂ ਬਾਅਦ ਕਿਸਾਨਾਂ ਨੇ ਇਹ ਯਕੀਨੀ ਬਣਾਇਆ ਕਿ ਉਹ ਆਪਣੇ ਨਵੇਂ ਬੂਟੇ ਨੂੰ ਕੁਸ਼ਲਤਾ ਨਾਲ ਸੰਭਾਲਣਗੇ। ਡਾ: ਹਰਦੀਪ ਸਿੰਘ, ਸਹਾਇਕ ਪ੍ਰੋਫੈਸਰ (ਪੌਦਾ ਪ੍ਰੋਟ.) ਨੇ ਬਰਸਾਤ ਦੇ ਮੌਸਮ ਵਿੱਚ ਫਲਾਂ ਦੇ ਪੌਦਿਆਂ ਦੇ ਏਕੀਕ੍ਰਿਤ ਰੋਗ ਪ੍ਰਬੰਧਨ ਬਾਰੇ ਮਾਰਗ ਦਰਸ਼ਨ ਪ੍ਰਦਾਨ ਕੀਤਾ। ਉਨ੍ਹਾਂ ਝੋਨੇ ਦੀਆਂ ਹੋਰ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਚਰਚਾ ਕੀਤੀ। ਕਿਸਾਨਾਂ ਨੂੰ ਉਨ੍ਹਾਂ ਦੇ ਟਿਊਬਵੈੱਲਾਂ, ਸਕੂਲ ਅਤੇ ਸਾਂਝੀਆਂ ਜ਼ਮੀਨਾਂ ਦੇ ਆਲੇ-ਦੁਆਲੇ ਲਗਾਉਣ ਲਈ ਅੰਬ, ਨਿੰਮ, ਜ਼ਾਮਨ, ਬੇਲ, ਕਰੌਂਦਾ ਅਤੇ ਮੋਰਿੰਗਾ ਦੇ ਪੌਦਿਆਂ ਸਮੇਤ 150 ਪੌਦੇ ਵੰਡੇ ਗਏ।

Related Post