
ਮੇਘ ਕਲੋਨੀ ਤੇ ਅਰਜਨ ਕਲੋਨੀ ਤੋਂ ਸਰਪੰਚ ਦੀ ਚੋਣ ਲੜ ਰਹੇ ਕੁਲਵੰਤ ਸਿੰਘ ਅਟਵਾਲ ਚੋਣ ਪ੍ਰਚਾਰ ਚ ਮੋਹਰੀ
- by Jasbeer Singh
- October 10, 2024

ਮੇਘ ਕਲੋਨੀ ਤੇ ਅਰਜਨ ਕਲੋਨੀ ਤੋਂ ਸਰਪੰਚ ਦੀ ਚੋਣ ਲੜ ਰਹੇ ਕੁਲਵੰਤ ਸਿੰਘ ਅਟਵਾਲ ਚੋਣ ਪ੍ਰਚਾਰ ਚ ਮੋਹਰੀ ਨਾਭਾ 10 ਅਕਤੂਬਰ () ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਜਿਸ ਪਿੰਡ ਵਿੱਚ ਸਰਬ ਸੰਮਤੀ ਨਾਂ ਹੋਈ ਉਸ ਪਿੰਡ ਵਿੱਚ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਰਨਾ ਪਿਆ। ਇਸੀ ਤਰ੍ਹਾਂ ਮੇਘ ਕਲੋਨੀ ਅਤੇ ਅਰਜਨ ਕਲੋਨੀ ਤੋਂ ਸਰਪੰਚੀ ਦੀ ਚੋਣ ਲੜ ਰਹੇ ਕੁਲਵੰਤ ਸਿੰਘ ਅਟਵਾਲ ਨੂੰ ਸਾਰੀਆਂ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ। ਕੁਲਵੰਤ ਸਿੰਘ ਅਟਵਾਲ ਪਿਛਲੇ ਲੰਮੇ ਸਮੇਂ ਤੋਂ ਕਲੋਨੀ ਵਾਸੀਆਂ ਦੀ ਸੇਵਾ ਕਰਦੇ ਆ ਰਹੇ ਹਨ। ਪਿਛਲੇ 30, 35 ਸਾਲਾਂ ਤੋਂ ਪੀ.ਐਸ. ਪੀ. ਸੀ.ਐਲ ਵਿੱਚ ਸਰਵਿਸ ਕਰਦੇ ਸਮੇਂ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਸਰਪੰਚੀ ਦੇ ਉਮੀਦਵਾਰ ਕੁਲਵੰਤ ਸਿੰਘ ਅਟਵਾਲ ਨੇ ਗੱਲਬਾਤ ਕਰਦਿਆਂ ਕਿਹਾ ਕੀ ਕਲੋਨੀ ਦੀ ਤਰੱਕੀ ਲਈ ਤੇ ਆਪਸੀ ਭਾਈਚਾਰਕ ਦੀ ਸਾਂਝ ਬਣਾਈ ਰੱਖਣ ਲਈ ਸਰਪੰਚ ਦੀ ਚੋਣ ਲੜ ਰਹੇ ਹਾਂ। ਮੇਘ ਕਲੋਨੀ ਤੇ ਅਰਜਨ ਕਲੋਨੀ ਵਿਕਾਸ ਪੱਖੋਂ ਪਿਛਲੇ ਲੰਮੇ ਸਮੇਂ ਤੋਂ ਪਿਛੜਿਆ ਹੋਇਆ ਇਲਾਕਾ ਸੀ ਇਸ ਕਲੋਨੀ ਵਿੱਚ ਗਲੀਆਂ, ਨਾਲੀਆਂ ਅਤੇ ਇੱਕ ਵੱਡੇ ਨਾਲੇ ਦਾ ਮਸਲਾ ਗੰਭੀਰ ਬਣਿਆ ਹੋਇਆ ਹੈ ਜਿਸ ਨੂੰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਲੋਕਾਂ ਦੇ ਸਹਿਯੋਗ ਨਾਲ ਮੈਦਾਨ ਵਿੱਚ ਉਤਰੇ ਹਾ। ਅਤੇ ਪਹਿਲਾਂ ਵੀ ਲੋਕਾਂ ਦੀ ਸੇਵਾ ਕੀਤੀ ਅਤੇ ਹੁਣ ਵੀ ਕਰਾਂਗੇ। ਇਸ ਮੌਕੇ ਪੰਚ ਦੀ ਚੋਣ ਲੜਨ ਲਈ ਕਮਲਪ੍ਰੀਤ ਕੌਰ, ਸੁਰਜੀਤ ਕੌਰ, ਪਰਵਿੰਦਰ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੌਰ ਤੇ ਪਰਮਜੀਤ ਕੌਰ ਵੀ ਚੋਣ ਲੜ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.