
ਐਲ. ਓ. ਸੀ. `ਤੇ ਸ਼ੱਕੀ ਘੁਸਪੈਠੀਆਂ ਦੀ ਹਰਕਤ ਹੁੰਦਿਆਂ ਹੀ ਫ਼ੌਜ ਦੇ ਜਵਾਨਾਂ ਨੇ ਚਲਾਈ ਗੋਲੀ
- by Jasbeer Singh
- August 5, 2024

ਐਲ. ਓ. ਸੀ. `ਤੇ ਸ਼ੱਕੀ ਘੁਸਪੈਠੀਆਂ ਦੀ ਹਰਕਤ ਹੁੰਦਿਆਂ ਹੀ ਫ਼ੌਜ ਦੇ ਜਵਾਨਾਂ ਨੇ ਚਲਾਈ ਗੋਲੀ ਸ਼ੱਕੀ ਘੁਸਪੈਠੀਆਂ ਦੀ ਭਾਲ ਲਈ ਮੁਹਿੰਮ ਜਾਰੀ ਜੰਮੂ : ਜੰਮੂ-ਕਸ਼ਮੀਰ ਦੇ ਅਖਨੂਰ ਅਤੇ ਸੁੰਦਰਬਨੀ ਸੈਕਟਰਾਂ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠੀਆਂ ਦੇ ਦੋ ਸਮੂਹ ਦੇਖੇ ਗਏ। ਫੌਜ ਦੇ ਜਵਾਨਾਂ ਨੇ ਸ਼ੱਕੀਆਂ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਨਾਕਾਮ ਕਰ ਦਿੱਤਾ ਹੈ। ਆਸਪਾਸ ਦੇ ਇਲਾਕੇ `ਚ ਤਲਾਸ਼ੀ ਮੁਹਿੰਮ ਚਲਾਈ ਗਈ। ਜੰਮੂ ਦੇ ਬਾਹਰਵਾਰ ਅਖਨੂਰ ਦੇ ਬਟਾਲ ਸੈਕਟਰ ਵਿੱਚ ਇੱਕ ਅੱਗੇ ਵਾਲੇ ਖੇਤਰ ਵਿੱਚ ਤਿੰਨ ਤੋਂ ਚਾਰ ਘੁਸਪੈਠੀਆਂ ਦੀ ਸ਼ੱਕੀ ਗਤੀਵਿਧੀ ਦਾ ਪਤਾ ਲੱਗਣ ਤੋਂ ਬਾਅਦ ਫ਼ੌਜ ਦੇ ਜਵਾਨਾਂ ਨੇ ਸਵੇਰੇ 1.30 ਵਜੇ ਗੋਲੀਬਾਰੀ ਕੀਤੀ। ਇਲਾਕੇ `ਚ ਵੱਡੇ ਪੱਧਰ `ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਘੇਰਾਬੰਦੀ ਸਖ਼ਤ ਕਰਨ ਲਈ ਵਾਧੂ ਬਲ ਤਾਇਨਾਤ ਕੀਤੇ ਗਏ ਅਤੇ ਡਰੋਨ ਰਾਹੀਂ ਨਿਗਰਾਨੀ ਰੱਖੀ ਗਈ।ਰਾਜੌਰੀ ਜ਼ਿਲੇ ਦੇ ਸੁੰਦਰਬਨੀ-ਨੌਸ਼ਹਿਰਾ ਸੈਕਟਰ `ਚ ਇਕ ਅਗਾਂਹਵਧੂ ਇਲਾਕੇ `ਚ ਸ਼ੱਕੀ ਗਤੀਵਿਧੀ ਨੂੰ ਦੇਖਦੇ ਹੋਏ ਫੌਜ ਦੇ ਜਵਾਨਾਂ ਨੇ ਕਰੀਬ 12.30 ਵਜੇ ਕੁਝ ਰਾਉਂਡ ਫਾਇਰਿੰਗ ਵੀ ਕੀਤੀ। ਲਾਈਨ ਦੇ ਨਾਲ ਲੱਗਦੇ ਇਲਾਕੇ ਦੀ ਤਲਾਸ਼ੀ ਵੀ ਜਾਰੀ ਹੈ। ਸੋਮਵਾਰ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ਦੀ ਪੰਜਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਪੂਰੇ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ।