post

Jasbeer Singh

(Chief Editor)

National

ਨੀਂਦ ਦੀ ਕਮੀ ਨਾਲ ਵਧ ਰਿਹੈ ਹਾਦਸਿਆਂ ਦਾ ਖ਼ਤਰਾ

post-img

ਨੀਂਦ ਦੀ ਕਮੀ ਨਾਲ ਵਧ ਰਿਹੈ ਹਾਦਸਿਆਂ ਦਾ ਖ਼ਤਰਾ ਟਰੱਕ ਡਰਾਈਵਰਾਂ ਦੀ ਨਿਯਮਤ ‘ਸਲੀਪ ਸਕ੍ਰੀਨਿੰਗ’ ਕਰਨ ਦੀ ਮੰਗ : ਸੰਗਠਨ ਚੰਡੀਗੜ੍ਹ : ਸੜਕ ਹਾਦਸਿਆ ਦੇ ਵੱਧ ਖਤਰੇ ਵਾਲੇ ਟਰੈਕ ਡਰਾਈਵਰਾਂ `ਚ ਨੀਂਦ ਨਾ ਆਉਣ ਦਾ ਹਵਾਲਾ ਦਿੰਦੇ ਹੋਏ ਡਾਕਟਰਾਂ ਦੀ ਇਕ ਐਸੋਸੀਏਸ਼ਨ ਨੇ ਦੇਸ਼ `ਚ ਹਰ ਦੇ ਸਾਲ ਡਰਾਈਵਰਾਂ ਨਿਯਮਤ ਨੀਂਦ ਦੀ ਜਾਂਚ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ । ਸਾਊਥ ਈਸਟ ਏਸ਼ੀਅਨ ਅਕਗਮੀ ਆਫ ਸਲੀਪ ਮੈਡੀਸਨ ਦੇ ਪ੍ਰਧਾਨ ਡਾਕਟਰ ਰਾਜੇਸ ਸਵਰਨਕਰ ਨੇ ਕਿਹਾ ਕਿ ਟਰੱਕ ਡਰਾਈਵਰਾਂ `ਚ ਨੀਂਦ ਦੀ ਕਮੀ ਕਾਰਨ ਸੜਕ ਹਾਦਸਿਆਂ ਦਾ ਖਤਰਾ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਖੇਤਰੀ ਟਰਾਂਸਪੋਰਟ ਦਫਤਰ (ਆਰ. ਟੀ. ਓ.) ਨੂੰ ਟਰੱਕ ਚਾਲਕਾਂ ਨੂੰ ਹਰ ਦੇ ਸਾਲ ਬਾਅਦ ਇਕ ਫਾਰਮ ਭਰਨ ਲਈ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਾਡੀ ਮਾਸ ਇੰਡੈਕਸ ਬੀ. ਐਮ. ਆਈ) ਕੀ ਹੈ, ਕੀ ਉਨ੍ਹਾਂ ਨੂੰ ਦਿਨ `ਚ ਨੀਂਦ ਆਉਂਦੀ ਹੈ ਅਤੇ ਕੀ ਉਹ ਰਾਤ ਨੂੰ ਸੌਂਦੇ ਸਮੇਂ ਘੁਰਾੜੇ ਮਾਰਦੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬਾਂ ਅਤੇ ਰਾਸ਼ਟਰੀ ਜਾਂਚ ਦਾ ਵਿਸ਼ਲੇਸ਼ਣ ਕਰ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਟਰੱਕ ਡਰਾਈਵਰਾਂ ਨੂੰ `ਸਲੀਪ ਐਪਨੀਆ` ਅਤੇ ਹੋਰ ਨੀਂਦ ਦੀਆਂ ਬਿਮਾਰੀਆਂ ਹਨ, ਜਾਂ ਨਹੀਂ। ਡਰਾਈਵਰਾਂ ਅਨੁਸਾਰ ਟ੍ਰੈਫਿਕ ਜਾਮ ਅਤੇ ਟੋਲ ਪਲਾਜਿ਼ਆਂ ਦੀਆਂ ਕਤਾਰਾਂ ਵਿਚਕਾਰ ਉਨ੍ਹਾਂ `ਤੇ ਜਲਦੀ ਤੋਂ ਜਲਦੀ ਸਾਮਾਨ ਮੇਜ਼ਿਲ `ਤੇ ਪਹੁੰਚਾਉਣ ਦਾ ਦਬਾਅ ਹੁੰਦਾ ਹੈ ਅਤੇ ਸੜਕ ਕਿਨਾਰੇ ਸੌਣ `ਤੇ ਉਨ੍ਹਾਂ ਨੂੰ ਗੱਡੀ `ਚੋਂ ਡੀਜ਼ਲ, ਪਾਰਟਸ ਅਤੇ ਸਾਮਾਨ ਚੋਰੀ ਹੋਣ ਦਾ ਡਰ ਰਹਿੰਦਾ ਹੈ, ਜਿਸ ਕਾਰਨ ਉਹ ਕੰਮ ਦੌਰਾਨ ਪੂਰੀ ਨੀਂਦ ਨਹੀਂ ਲੈ ਪਾਉਂਦੇ। ਇਸ ਦੌਰਾਨ ਟਰਾਂਸਪੋਰਟਰਾਂ ਦੀ ਪ੍ਰਮੁੱਖ ਸੰਸਥਾ ਆਲ ਇੰਡੀਆ ਮੇਟਰ ਟਰਾਂਸਪੋਰਟ ਕਾਂਗਰਸ ਦੇ ਕੌਮੀ ਆਰ ਟੀ ਓ ਅਤੇ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਸੀ. ਐਲ . ਮੁਕਾਰੀ ਨੇ ਟਰੱਕ ਡਰਾਈਵਰਾਂ ਦੀ `ਸਲੀਪ ਸਕ੍ਰੀਨਿੰਗ ਦੇ ਵਿਚਾਰ ਦਾ ਸਵਾਗਤ ਕੀਤਾ ਹੈ ।

Related Post