ਥਾਣਾ ਲਾਹੌਰੀ ਗੇਟ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਲੜਕੀ ਨੂੰ ਵਰਗਾਉਣ ਅਤੇ ਵਿਆਹ ਦਾ ਝਾਂਸਾ ਦੇਕੇ ਭਜਾ ਲਿਜਾਉਣ ਤੇ ਕ
- by Admin
- July 28, 2024
ਥਾਣਾ ਲਾਹੌਰੀ ਗੇਟ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਲੜਕੀ ਨੂੰ ਵਰਗਾਉਣ ਅਤੇ ਵਿਆਹ ਦਾ ਝਾਂਸਾ ਦੇਕੇ ਭਜਾ ਲਿਜਾਉਣ ਤੇ ਕੇਸ ਦਰਜ ਪਟਿਆਲਾ, 28 ਜੁਲਾਈ () : ਥਾਣਾ ਲਾਹੌਰੀ ਗੇਟ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਇਕ ਵਿਅਕਤੀ ਵਿਰੁੱਧ ਧਾਰਾ 137 (2), 87 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਿਵਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਮਕਾਨ ਨੰ. 15 ਗਲੀ ਨੰ. 01 ਗੁਰਬਖਸ਼ ਕਲੋਨੀ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 21 ਜੁਲਾਈ ਨੂੰ ਇਕ ਲੜਕੀ ਬਿਨਾਂ ਦੱਸੇ ਸੈਂਟਰ ਵਿਚੋਂ ਚਲੀ ਗਈ, ਜਿਸਦੀ ਕਾਫੀ ਭਾਲ ਕਰਨ ਤੇ ਪਤਾ ਲੱਗਿਆ ਕਿ ਲੜਕੀ ਨੂੰ ਉਕਤ ਵਿਅਕਤੀ ਵਲੋ਼ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਇਆ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
