post

Admin

(Chief Editor)

Crime

ਥਾਣਾ ਕੋਤਵਾਲੀ ਨਾਭਾ ਨੇ ਕੀਤਾ ਪਤਨੀ ਦੀ ਸਿਕਾਇਤ ਤੇ ਉਸਦੇ ਪਤੀ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਛੁਪਾ ਕੇ ਰੱਖਣ ਤੇ ਅਣਪਛ

post-img

ਥਾਣਾ ਕੋਤਵਾਲੀ ਨਾਭਾ ਨੇ ਕੀਤਾ ਪਤਨੀ ਦੀ ਸਿਕਾਇਤ ਤੇ ਉਸਦੇ ਪਤੀ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਛੁਪਾ ਕੇ ਰੱਖਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਨਾਭਾ, 28 ਜੁਲਾਈ (ਭੁਪਿੰਦਰ ਭੂਪਾ) : ਨਾਭਾ ਕੋਤਵਾਲੀ ਦੀ ਪੁਲਸ ਨੇ ਸਿ਼ਕਾਇਤਕਰਤਾ ਨੀਲਮ ਰਾਣੀ ਪਤਨੀ ਅਸ਼ਵਨੀ ਕੁਮਾਰ ਵਾਸੀ ਵਿਕਾਸ ਕਾਲੋਨੀ ਨਾਭਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 127 (6) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਗਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੀਲਮ ਰਾਣੀ ਨੇ ਦੱਸਿਆ ਕਿ 13 ਜੁਲਾਈ ਨੂੰ ਉਨ੍ਹਾਂ ਦੇ ਪਤੀ ਇਹ ਕਹਿ ਕੇ ਘਰੋਂ ਚਲੇ ਗਏ ਕਿ ਉਹ ਦੁਕਾਨ ਤੇ ਜਾ ਰਹੇ ਹਨ ਪਰ ਅਸ਼ਵਨੀ ਕੁਮਾਰ ਘਰ ਵਾਪਸ ਨਹੀਂ ਆਏ ਅਤੇ ਕਾਫੀ ਭਾਲ ਕਰਨ ਤੇ ਵੀ ਨਹੀਂ ਮਿਲੇ। ਸਿ਼ਕਾਇਤਕਰਤਾ ਨੇ ਸ਼ੱਕ ਪ੍ਰਗਟਾਇਆ ਕਿ ਅਣਪਛਾਤੇ ਵਿਅਕਤੀਆਂ ਨੇ ਉਸਦੇ ਪਤੀ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਛੁਪਾ ਕੇ ਰੱਖ ਲਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

Instagram