ਦਿਨ ਦਿਹਾੜੇ ਪਿਸਤੌਲ ਦੇ ਦਮ ਤੇ ਲੱਖਾਂ ਦੀ ਲੁੱਟ ਹੋਈ ਜ਼ੀਰਕਪੁਰ, 17 ਜਨਵਰੀ 2026 : ਪੰਜਾਬ ਦੇ ਜੀਰਕਪੁਰ ਦੇ ਐਰੋਸਿਟੀ ਖੇਤਰ ਵਿਖੇ ਇਕ ਬੈਂਕ ਅਧਿਕਾਰੀ ਤੋਂ ਚਿੱਟੇ ਦਿਨ ਗੋਲੀਆਂ ਚਲਾਉਂਦਿਆਂ ਕੁੱਝ ਵਿਅਕਤੀਆਂ ਨੇ ਲੱਖਾਂ ਰੁਪਏ ਦੇ ਗਹਿਣਿਆਂ ਦੀ ਲੁੱਟ ਕੀਤੀ ਹੈ। ਕੌਣ ਹੈ ਉਹ ਬੈਂਕ ਅਧਿਕਾਰੀ ਜਿਸ ਕੋਲੋਂ ਲੁੱਟ ਲਏ ਗਏ ਲੱਖਾਂ ਦੇ ਗਹਿਣੇ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਐਰੋਸਿਟੀ ਖੇਤਰ ਵਿੱਚ ਦਿਨ-ਦਿਹਾੜੇ ਇੱਕ ਸਨਸਨੀਖੇਜ਼ ਲੁੱਟ ਅਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਵਿਚ ਲੁੱਟ ਦਾ ਸਿ਼ਕਾਰ ਹੋਣ ਵਾਲੇ ਬੈਂਕ ਅਧਿਕਾਰੀ ਦਾ ਨਾਮ ਸੁਧਾਂਸ਼ੂ ਕੁਮਾਰ ਦੱਸਿਆ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਲੁਟੇਰਿਆਂ ਨੇ ਲੁੱਟ ਕਰਨ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਤਾਂ ਜੋ ਉਹ ਭੱਜ ਸਕਣ। ਉਕਤ ਘਟਨਾਕ੍ਰਮ ਵਿਚ ਬੇਸ਼ਕ ਲੱਖਾਂ ਦੀ ਲੁੱਟ ਨੂੰ ਤਾਂ ਲੁਟੇਰਿਆਂ ਨੇ ਅੰਜਾਮ ਦੇ ਦਿੱਤਾ ਬਸ ਇਸ ਲੁੱਟ ਵਿਚ ਸੁਧਾਂਸ਼ੂ ਕੁਮਾਰ ਖੁਦ ਕਿਸੇ ਤਰ੍ਹਾਂ ਤੋਂ ਘਟਨਾ ਦਾ ਸਿ਼ਕਾਰ ਹੋਣ ਤੋਂ ਬਚ ਗਏ। ਕਿਹੜੇ ਬੈਂਕ ਵਿਚ ਅਧਿਕਾਰੀ ਹਨ ਸੁਧਾਂਸ਼ੂ ਕੁਮਾਰ ਪਤਾ ਲੱਗਿਆ ਹੈ ਕਿ ਜਿਸ ਬੈਂਕ ਅਧਿਕਾਰੀ ਸੁਧਾਂਸ਼ੂ ਕੁਮਾਰ ਤੋਂ ਗਹਿਣੇ ਲੁੱਟੇ ਗਏ ਹਨ ਉਹ ਸਟੇਟ ਬੈਂਕ ਆਫ਼ ਇੰਡੀਆ ਵਿੱਚ ਮੁੱਖ ਪ੍ਰਬੰਧਕ ਹਨ ਅਤੇ ਐਰੋਸਿਟੀ ਦੇ ਬਲਾਕ ਐਚ ਵਿੱਚ ਰਹਿੰਦਾ ਹਨ। ਪੁਲਸ ਨੂੰ ਦਿੱਤੀ ਆਪਣੀ ਸਿ਼ਕਾਇਤ ਵਿੱਚ ਸੁਧਾਂਸ਼ੂ ਕੁਮਾਰ ਨੇ ਕਿਹਾ ਕਿ ਉਹ ਸਵੇਰੇ 9 ਵਜੇ ਦੇ ਕਰੀਬ ਦਫਤਰ ਜਾ ਰਹੇ ਸਨ ਜਿਸ ਸਮੇਂ ਇਹ ਘਟਨਾ ਵਾਪਰੀ ।
