
ਮਾਤਾ ਗੁਜਰੀ ਜੀ 4 ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 8 ਹਸਪਤਾਲਾਂ ਵਿੱਚ ਭੇਜਿਆ ਗਿਆ ਲੰਗਰ
- by Jasbeer Singh
- December 25, 2024

ਮਾਤਾ ਗੁਜਰੀ ਜੀ 4 ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 8 ਹਸਪਤਾਲਾਂ ਵਿੱਚ ਭੇਜਿਆ ਗਿਆ ਲੰਗਰ -ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਪਿਛਲੇ ਨੌ ਸਾਲਾਂ ਤੋਂ ਨਿਭਾਈਆਂ ਜਾਂਦੀਆਂ ਨੇ ਲੰਗਰ ਦੀਆਂ ਸੇਵਾਵਾਂ : ਅਮਨਦੀਪ ਸਿੰਘ ਖਾਲਸਾ ਨਾਭਾ : ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ ਚਾਰੋਂ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਹੋਰ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਨਾਭਾ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਅਥਾਹ ਸਹਿਯੋਗ ਦਾ ਸਦਕਾ 8 ਹਸਪਤਾਲਾਂ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ । ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ, ਮੈਂਬਰ ਰਵਿੰਦਰ ਸਿੰਘ, ਜੰਗ ਸਿੰਘ, ਅੰਟਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਮੁੱਖ ਰੱਖਦਿਆਂ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਦੇ ਮੇਨ ਗੇਟ ਤੇ ਓ. ਪੀ. ਡੀ. ਵਾਲਾ ਗੇਟ, ਸੈਕਟਰ-32 ਛੋਟੀ ਪੀ. ਜੀ. ਆਈ., ਕੈਂਸਰ ਹਸਪਤਾਲ ਸੰਗਰੂਰ, ਕੈਂਸਰ ਹਸਪਤਾਲ ਨਿਊ ਚੰਡੀਗੜ੍ਹ, ਪਟਿਆਲਾ ਰਜਿੰਦਰਾ ਹਸਪਤਾਲ, ਕੈਂਸਰ ਹਸਪਤਾਲ ਸੰਗਰੂਰ, ਸਰਕਾਰੀ ਹਸਪਤਾਲ ਨਾਭਾ ਅਤੇ ਸਰਕਾਰੀ ਹਸਪਤਾਲ ਸੰਗਰੂਰ ਸਮੇਤ ਅੱਠ ਥਾਵਾਂ ਤੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ । ਸੰਸਥਾ ਇਲਾਕੇ ਵਿੱਚ ਲੋੜਵੰਦਾਂ ਦੀ ਹਰ ਪੱਖੋਂ ਮਦਦ ਕਰਨ ਲਈ ਤਤਪਰ ਹੈ । ਮੈਡੀਕਲ ਅਤੇ ਪੜ੍ਹਾਈ ਲਈ ਸਹੂਲਤਾਂ ਸੰਸਥਾ ਵੱਲੋਂ ਪੜਤਾਲ ਕਰਨ ਉਪਰੰਤ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ । ਮਹੀਨਾਵਾਰੀ ਰਾਸ਼ਨ ਅਤੇ ਖਾਸ ਕਰਕੇ ਕੰਨਸਨਟੈਂਟਰ ਆਕਸੀਜਨ ਵਾਲੀ ਮਸ਼ੀਨ ਦੀਆਂ ਸੇਵਾਵਾਂ ਵੀ ਲਗਾਤਾਰ ਜਾਰੀ ਹਨ ਕੜਾਕੇ ਦੀ ਠੰਡ ਦੇ ਵਿੱਚ ਸੰਗਤਾਂ ਵੱਲੋਂ ਫੁਲਕੇ ਪ੍ਰਸ਼ਾਦੇ ਸਾਰੀ ਰਾਤ ਲਗਾ ਪਕਾਏ ਗਏ । ਇਸ ਮੌਕੇ ਸੰਸਥਾ ਦੇ ਮੈਂਬਰ ਕਰਮਜੀਤ ਸਿੰਘ ਪ੍ਰਧਾਨ ਆੜਤੀਆ ਐਸੋਸੀਏਸ਼ਨ, ਸਰਪਰਸਤ ਸੁਖਵੰਤ ਸਿੰਘ ਕੌਲ, ਜਗਜੀਤ ਸਿੰਘ ਖੋਖ, ਜਸਵਿੰਦਰ ਪਾਲ ਸਿੰਘ, ਹਰਦੇਵ ਸਿੰਘ, ਦਵਿੰਦਰ ਕੁਮਾਰ, ਸੁਰੇਸ਼ ਕੁਮਾਰ, ਸੰਜੀਵ ਕੁਮਾਰ, ਰਾਣਾ ਨਾਭਾ ਅਸ਼ੋਕ ਅਰੋੜਾ ਸ਼ਹਿਰੀ ਪ੍ਰਧਾਨ, ਹਰੀ ਕ੍ਰਿਸ਼ਨ ਸੇਠ, ਦਰਸ਼ਨ ਅਰੋੜਾ, ਕੁਲਵਿੰਦਰ ਸਿੰਘ,ਹਾਕਮ ਸਿੰਘ ਮੁੱਖ ਸੇਵਾਦਾਰ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੋਸਾਇਟੀ, ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਗੁਰਦੀਪ ਸਿੰਘ ,ਬਾਬੂ ਸਿੰਘ, ਅਮਰਜੋਤ ਸਿੰਘ ਚੱਡਾ, ਸੁਖਲੀਨ ਸਿੰਘ , ਸੌਰਵ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।