

ਬੀਤੀ ਰਾਤ ਤੇਜ਼ ਹਨੇਰੀ ਤੇ ਝੱਖੜ ਨੇ ਮਚਾਈ ਤਬਾਹੀ -ਸੁੱਖੇਵਾਲ ਵਿਖੇ ਤੂੜੀ ਦੇ ਭਰੇ ਸੈਡ ਨੂੰ ਅੱਗ ਦੀ ਲਪੇਟ ਚ ਆਉਣ ਕਾਰਨ ਲੱਖਾਂ ਦਾ ਨੁਕਸਾਨ ਨਾਭਾ 2 ਮਈ : ਬੀਤੀ ਰਾਤ ਤੇਜ਼ ਹਨੇਰੀ ਤੇ ਝੱਖੜ ਨੇ ਨਾਭਾ ਹਲਕੇ ਚ ਭਾਰੀ ਤਬਾਹੀ ਮਚਾਈ ਇਸ ਤੇਜ਼ ਹਨੇਰੀ ਕਾਰਨ ਇਲਾਕੇ ਵਿੱਚ ਜਿੱਥੇ ਬਿਜਲੀ ਗੁੱਲ ਰਹੀ ਉੱਥੇ ਹੀ ਕਈ ਥਾਈਂ ਅੱਗ ਲੱਗਣ ਕਾਰਨ ਨੁਕਸਾਨ ਹੋਇਆ ਇਸ ਤਰਾਂ ਹਲਕੇ ਦੇ ਪਿੰਡ ਸੁੱਖੇਵਾਲ ਵਿਖੇ ਤੇਜ਼ ਹਨੇਰੀ ਦਰਮਿਆਨ ਅੱਗ ਲੱਗ ਗਈ ਜਿਸ ਵਿੱਚ ਕਿਸਾਨਾਂ ਦੇ ਕਣਕ ਦੇ ਨਾੜ ਤੋਂ ਇਲਾਵਾ ਸਾਬਕਾ ਸਰਪੰਚ ਸਰਬਜੀਤ ਸਿੰਘ ਦੇ ਤੂੜੀ ਦੇ ਭਰੇ ਸੈਡ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਇਸ ਮੋਕੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਹੀ ਖੇਤ ਚੋਂ ਤੂੜੀ ਦੀਆਂ ,26,27 ਟਰਾਲੀਆਂ ਕਰਵਾਕੇ ਸੈਡ ਭਰਿਆ ਸੀ ਅਚਾਨਕ ਰਾਤ 9,10 ਵਜੇ ਦੇ ਦਰਮਿਆਨ ਤੇਜ਼ ਹਨੇਰੀ ਆਈ ਤੇ ਪਤਾ ਨਹੀਂ ਕਿੱਥੋਂ ਅੱਗ ਲੱਗੀ ਲੱਗੀ ਤੂੜੀ ਦੇ ਭਰੇ ਸੈਡ ਚੋਂ ਅੱਗ ਦੀਆਂ ਲਪਟਾ ਆਉਣੀ ਸ਼ੁਰੂ ਹੋ ਗਈਆਂ ਜਿਸ ਤੇ ਕਾਬੂ ਪਾਉਣ ਲਈ ਅਸੀ ਤੇ ਪਿੰਡ ਵਾਸੀਆਂ ਨੇ ਕਾਫੀ ਜਦੋਂ ਜਹਿਦ ਕੀਤਾ ਪਰ ਉੱਥੋਂ ਤੱਕ ਕਾਫੀ ਨੁਕਸਾਨ ਹੋ ਚੁਕਿਆ ਸੀ ਉਨਾਂ ਕਿਹਾ ਇਨੀ ਮਹਿਗਾਈ ਕਾਰਨ ਪਹਿਲਾਂ ਹੀ ਕਾਫੀ ਖਰਚਾ ਹੋ ਗਿਆ ਤੇ ਹੁਣ ਫੇਰ ਡੰਗਰਾਂ ਲਈ ਤੂੜੀ ਕਰਵਾਉਣੀ ਪਵੇਗੀ ਉਨਾਂ ਭਰੇ ਮਨ ਨਾਲ ਸ,ਕਾਰ ਤੋਂ ਮੁਆਵਜੇ ਦੀ ਮੰਗ ਕਤੀ ਇਸ ਮੋਕੇ ਜਿਲਾ ਚੈਅਰਮੈਨ ਕਾਂਗਰਸ ਪਟਿਆਲਾ ਐਸ ਸੀ ਡਿਪਾਰਮੈਟ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਕਿਹਾ ਅੱਗ ਲੱਗਣ ਉਪਰੰਤ ਕੀ ਫੋਨ ਕਰਨ ਦੇ ਬਾਵਜੂਦ ਵੀ ਫਾਇਰਬਿਗਰੇਡ ਦੀਆਂ ਗੱਡੀਆ ਮੋਕੇ ਤੇ ਨਹੀਂ ਪਹੁੰਚੀਆ ਤੇ ਜਿਸ ਕਾਰਨ ਕਿਸਾਨ ਦਾ ਇੰਨਾ ਨੁਕਸਾਨ ਹੋਇਆ ਉਨਾਂ ਕਿਹਾ ਕਿ ਜੇਕਰ ਪਿੰਡ ਵਾਸੀ ਇੱਕਠੇ ਹੋ ਕੇ ਉਪਰਾਲਾ ਨਾ ਕਰਦੇ ਤਾਂ ਅੱਗ ਪਿੰਡ ਵਿੱਚ ਵੜ ਜਾਣੀ ਜੀ ਤੇ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਉਨਾਂ ਕਿਹਾ ਕਿ ਘਟਨਾ ਦਾ ਜਾਇਜਾ ਲੈਣ ਲਈ ਕੋਈ ਵੀ ਪੁਲਸ ਤੇ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁਚਿਆ