ਐਸ.ਡੀ.ਐਮ ਨਾਭਾ ਨੂੰ ਬੀ ਕੇ ਯੂ ਲੱਖੋਵਾਲ ਬਲਾਕ ਨਾਭਾ ਵੱਲੋਂ ਕਿਸਾਨਾਂ ਦੀਆਂ ਮੰਗਾ ਨੂੰ ਲੈ ਕੇ ਦਿੱਤਾ ਪੱਤਰ
- by Jasbeer Singh
- October 7, 2024
ਐਸ.ਡੀ.ਐਮ ਨਾਭਾ ਨੂੰ ਬੀ ਕੇ ਯੂ ਲੱਖੋਵਾਲ ਬਲਾਕ ਨਾਭਾ ਵੱਲੋਂ ਕਿਸਾਨਾਂ ਦੀਆਂ ਮੰਗਾ ਨੂੰ ਲੈ ਕੇ ਦਿੱਤਾ ਪੱਤਰ ਨਾਭਾ 7 ਅਕਤੂਬਰ () ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਨਾਭਾ ਵਲੋਂ ਐਸ ਡੀ ਐਮ ਨਾਭਾ ਇਸਮਤ ਵਿਜੇ ਸਿੰਘ ਨੂੰ ਕਿਸਾਨ ਦੀਆਂ ਮੰਗਾਂ ਨੂੰ ਲੈਕੇ ਮੰਗ ਪੱਤਰ ਸੋਂਪਿਆ ਗਿਆ ਜਿਨਾ ਵਿੱਚ ਪੰਜਾਬ ਸਰਕਾਰ ਜੋ ਝੋਨੇ ਦੀ ਪਰਾਲੀ ਸਾਂਭ ਸੰਭਾਲ ਲਈ ਮਸ਼ੀਨਾਂ ਟਰੈਕਟਰ ਖਰੀਦਣ ਸਬਸਿਡੀ ਦਿੰਦੀ ਹੈ ਉਸਦਾ ਛੋਟੇ ਕਿਸਾਨਾ ਨੂੰ ਕੋਈ ਵੀ ਲਾਭ ਨਹੀ ਹੁੰਦਾ ਛੋਟਾ ਕਿਸਾਨ ਮਸੀਨਾਂ ਨਹੀਂ ਖਰੀਦ ਸਕਦੇ ਛੋਟੇ ਕਿਸਾਨਾਂ ਦੇ ਖੇਤਾ ਵਿਚ ਨਾ ਕੋਈ ਪਰਾਲੀ ਦੀਆ ਗੰਢਾ ਬੰਨਣ ਲਈ ਮਸੀਨ ਆਉਂਦੀ ਹੈ ਅਤੇ ਨਾ ਹੀ ਕੋਈ ਪਰਾਲੀ ਚੁੱਕਦਾ ਹੈ। ਛੋਟਾ ਕਿਸਾਨ ਕਣਕ ਬੀਜਣ ਤੋਂ ਵਾਂਝਾ ਰਹਿ ਜਾਦਾ ਹੈ ਅਤੇ ਸਰਕਾਰ ਉਪਰੋ ਦਬਾਅ ਪਾ ਰਹੀ ਹੈ ਕਿ ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਗੇ ਤਾਂ ਉਸਦੇ ਜਮੀਨੀ ਰਿਕਾਰਡ ਤੇ ਰੈੱਡ ਐਂਟਰੀ ਲਗਾ ਦਿੱਤੀ ਜਾਵੇਗੀ ਜਦ ਕਿ ਰੈੱਡ ਐਂਟਰੀ ਪਰਾਲੀ ਦੇ ਮਸਲੇ ਦਾ ਹੱਲ ਨਹੀ ਹੈ। ਸਰਕਾਰ ਛੋਟੇ ਕਿਸਾਨਾ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ 3500/-ਰੂਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਕਿਸਾਨਾ ਦੇ ਸਿੱਧਾ ਖਾਤੇ ਵਿੱਚ ਪਾਵੇ ਨਹੀ ਤਾ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹੋਣਗੇ।ਇਹ ਕਿ ਸਰਕਾਰ ਹਰ ਸਾਲ । ਅਕਤੂਬਰ ਤੋ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੰਦੀ ਹੈ ਪ੍ਰੰਤੂ 7 ਅਕਤੂਬਰ ਤੱਕ ਝੋਨੇ ਦਾ ਸਰਕਾਰੀ ਖ੍ਰੀਦ ਦਾ ਇੱਕ ਵੀ ਦਾਣਾ ਨਹੀ ਖ੍ਰੀਦਿਆ ਗਿਆ ਇਸ ਸਾਲ ਕਿਸਾਨਾ ਨੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਪੀ.ਆਰ.126 ਝੋਨਾ ਲਗਾਇਆ ਸੀ ਜੋ ਕਿ ਸਰਕਾਰ ਵੱਲੋ ਹਜੇ ਤੱਕ ਖਰੀਦਿਆ ਨਹੀ ਜਾ ਰਿਹਾ ਜੇਕਰ ਖਰੀਦਿਆ ਜਾ ਰਿਹਾ ਹੈ ਤਾਂ ਪ੍ਰਾਈਵੇਟ ਖ੍ਰੀਦ ਏਜੰਸੀਆ ਸਰਕਾਰੀ ਰੇਟ ਤੋ 500 ਰੂਪੈ ਘੱਟ ਰੇਟ ਤੇ ਖਰੀਦ ਕਰ ਰਹੀਆ ਹਨ। ਸਰਕਾਰ ਤੋ ਮੰਗ ਕਰਦੇ ਹਾਂ ਕਿ ਝੋਨੇ ਦੀ ਖ੍ਰੀਦ ਤੁਰੰਤ ਸੁਰੂ ਕਰਾਈ ਜਾਵੇ ਨਹੀਂ ਤਾਂ ਜਥੇਬੰਦੀ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਇਸ ਮੋਕੇ ਸੂਬਾ ਸਰਪ੍ਰਸਤ ਅਵਤਾਰ ਸਿੰਘ ਨੰਨੜੇ,ਬਲਾਕ ਪ੍ਰਧਾਨ ਜਰਨੈਲ ਸਿੰਘ ਦੋਦਾ,ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ ,ਜਰਨਲ ਸਕੱਤਰ ਸੁਰਜੀਤ ਸਿੰਘ,ਕਰਮਜੀਤ ਸਿੰਘ ਕੋਟ,ਹਰਬੰਸ ਸਿੰਘ ਮੱਲੇਵਾਲ,ਹਰਿੰਦਰ ਸਿੰਘ ,ਜਰਨੈਲ ਸਿੰਘ ਆਦਿ ਹਾਜ਼ਰ ਸਨ
