
ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ ਨੁੰ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸਨ ਲਿਮਿਟੇਡ ਦਾ ਚੇਅਰਮੇਨ ਲਗਾਇਆ
- by Jasbeer Singh
- August 15, 2025

ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ ਨੁੰ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸਨ ਲਿਮਿਟੇਡ ਦਾ ਚੇਅਰਮੇਨ ਲਗਾਇਆ ਪਟਿਆਲਾ, 15 ਅਗਸਤ 2025 : ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ ਨੁੰ ਉਹਨਾ ਦੇ ਕੰਮ ਅਤੇ ਪਾਰਟੀ ਪ੍ਰਤੀ ਵਫਾਦਾਰੀ ਅਤੇ ਗਤੀਵਿਧਿਆਂ ਨੁੰ ਦੇਖਦੇ ਹੋਏ,ਉਨਾ ਨੁੰ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸਨ ਲਿਮਿਟੇਡ ਦਾ ਚੇਅਰਮੈਂਨ ਲਗਾਇਆ ਹੈ l ਉਹ ਇਕ ਸਮਾਜ ਸੇਵੀ ਸ਼ਖਸੀਅਤ ਹਨ, ਥੋੜਾ ਸਾ ਆਸਮਾਨ ਵੇਲਫੇਅਰ ਸੋਸਾਇਟੀ (ਰਜਿਸਟਰ) ਦੇ 2017 ਤੋਂ ਚੇਅਰਮੇਨ ਵੱਜੋ ਵੀ ਸੇਵਾ ਨਿਭਾ ਰਹੇ ਹਨ, ਇਹ ਸੋਸਾਇਟੀ ਸਮਾਜਿਕ ਕੰਮਾ ਨਾਲ ਜੁੜੀ ਹੋਈ ਹੈ l ਬਲਜਿੰਦਰ ਸਿੰਘ ਢਿੱਲੋ ਨੇ ਸਰਗਰਮ ਪਾਰਟੀ ਆਗੂ ਹੋਣ ਦੇ ਨਾਤੇ ਹਲਕਾ ਸਨੋਰ ਅਤੇ ਪਟਿਆਲਾ ਦਿਹਾਤੀ ਹਲਕਿਆਂ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਨਥਕ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਿੱਚ ਵੱਡਾ ਯੋਗਦਾਨ ਪਾਇਆ l ਹੁਣ ਲੋਕ ਸਭਾ ਇੰਚਾਰਜ ਬਣਨ ਉਪਰੰਤ ਪਟਿਆਲਾ ਜਿਲੇ ਵਿੱਚ ਸਾਰੇ ਹੀ ਵਿਧਾਨ ਸਭਾ ਮੈਬਰਾਂ ਨਾਲ ਤਾਲਮੈਲ ਕਰਕੇ ਪਾਰਟੀ ਦੇ ਸੰਗਠਨ ਨੁੰ ਮਜਬੂਤ ਕੀਤਾ ਹੈ ਅਤੇ ਇਲਾਕਾ ਨਿਵਾਸ਼ਿਆ, ਪਾਰਟੀ ਵਰਕਰਜ ਦਾ ਕੰਮ ਵੀ ਜਿਲੇ ਦੇ ਅਫਸਰਾਂ ਨਾਲ ਗੱਲਬਾਤ ਕਰਕੇ ਪਹਿਲ ਦੇ ਅਧਾਰ ਤੇ ਖਿੜੇ ਮਥੇ ਕਰਵਾ ਰਹੇ ਹਨ l ਇਥੇ ਹੀ ਬੱਸ ਨਹੀ ਉਹ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਦੇ ਵਿਕਾਸ ਸੰਬੰਧੀ ਕੰਮ ,ਨੀਤੀਆਂ ਅਤੇ ਗਤੀਵਿਧਿਆਂ ਜਮੀਨੀ ਪੱਧਰ ਤੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਵੀ ਜੋਰ ਸ਼ੋਰ ਕਰ ਰਹੇ ਹਨ l ਪਾਰਟੀ ਹਾਈਕਮਾਂਡ ਨੇ ਉਹਨਾ ਦੇ ਕੰਮਾਂ ਨੁੰ ਦੇਖਦੇ ਹੋਏ ਉਹਨਾ ਨੁੰ ਪੰਜਾਬ ਐਗਰੋ ਫੂਡ ਗ੍ਰੈਨ ਕਾਰਪੋਰੇਸਨ ਲਿਮਿਟੇਡ ਦਾ ਚੇਅਰਮੈਂਨ ਲਗਾਇਆ ਗਿਆ ਹੈ l ਇਸ ਮੋਕੇ ਉਹਨਾ ਨੇ ਪੰਜਾਬ ਸਰਕਾਰ ਵੱਲੋ ਚੇਅਰਮੇਨ ਲਗਾਉਣ ਤੇ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ,ਪੰਜਾਬ ਪ੍ਰਭਾਰੀ ਮੁਨੀਸ਼ ਸਿਸੋਦੀਆ,ਪੰਜਾਬ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਸਮੁਚੀ ਹਾਈਕਮਾਂਡ ਲੀਡਰਸ਼ਿਪ ਦਾ ਧੰਨਵਾਦ ਕੀਤਾ l