
ਘੱਟ ਨਿਗ੍ਹਾ ਵਾਲੇ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਦੀਆਂ ਐਨਕਾਂ ਬਣਾਈਆਂ ਜਾਣ: ਡਾ. ਜਤਿੰਦਰ ਕਾਂਸਲ
- by Jasbeer Singh
- October 9, 2024

ਘੱਟ ਨਿਗ੍ਹਾ ਵਾਲੇ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਦੀਆਂ ਐਨਕਾਂ ਬਣਾਈਆਂ ਜਾਣ: ਡਾ. ਜਤਿੰਦਰ ਕਾਂਸਲ ਪਟਿਆਲਾ : ਸਿਵਲ ਸਰਜਨ, ਪਟਿਆਲਾ ਡਾ. ਜਤਿੰਦਰ ਕਾਂਸਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਨੋਡਲ ਅਫਸਰ ਨੈਸ਼ਨਲ ਕੰਟਰੋਲ ਪ੍ਰਗਰਾਮ ਆਫ ਬਲਾਇੰਡਨੈਸ ਡਾ. ਐਸ.ਜੇ. ਸਿੰਘ ਦੀ ਦੇਖ ਰੇਖ ਵਿੱਚ ਜਿਲ੍ਹੇ ਦੇ ਸਮੂਹ ਅਪਥਾਲਮਿਕ ਅਫਸਰਾਂ ਦੀ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਹਾਜਰੀਨ ਨੂੰ ਸੰਬੋਧਨ ਕਰਦਿਆਂ ਡਾ. ਜਤਿੰਦਰ ਕਾਂਸਲ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵਿੱਚੋਂ ਘੱਟ ਨਿਗ੍ਹਾ ਵਾਲੇ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਦੀਆਂ ਐਨਕਾਂ ਬਣਾਈਆਂ ਜਾਣ ਅਤੇ ਉਨ੍ਹਾਂ ਨੂੰ ਐਨਕਾਂ ਵੰਡੀਆਂ ਜਾਣ । ਇਸ ਮੰਤਵ ਨੂੰ ਪੂਰਾ ਕਰਨ ਲਈ ਆਰ. ਬੀ. ਐਸ. ਕੇ. ਟੀਮਾਂ ਦੀ ਨਾਲ ਮਿਲ ਕੇ ਸਕੂਲਾਂ ਦੀ ਵਿਜਟ ਕੀਤੀ ਜਾਵੇ। ਨੋਡਲ ਅਫਸਰ ਡਾ. ਐਸ.ਜੇ.ਸਿੰਘ ਨੇਂ ਕਿਹਾ ਕਿ ਐਨ.ਜੀ.ਓ / ਪ੍ਰਾਈਵੇਟ ਅੱਖਾਂ ਦੇ ਮਾਹਿਰ ਨਾਲ ਤਾਲਮੇਲ ਕਰਕੇ ਕੈਟਾਰੈਕਟ ਸਰਜਰੀ ਦੇ ਕੇਸਾਂ ਦੀ ਜਾਣਕਾਰੀ ਹਾਸਿਲ ਕੀਤੀ ਜਾਵੇ। ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਕੁਝ ਬਲਾਕਾਂ ਨੂੰ ਮੋਤੀਆ ਮੁਕਤ ਕਰ ਦਿੱਤਾ ਗਿਆ ਹੈ ਅਤੇ ਜਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਲਈ ਹੋਰ ਉਪਰਾਲੇ ਕੀਤੇ ਜਾ ਰਹੇ ਹਨ । ਜਿਲ੍ਹਾ ਪੱਧਰ ਤੋਂ ਹੇਠਲੇ ਪੱਧਰ ਤੱਕ ਦੀਆਂ ਸਮੂਹ ਸਿਹਤ ਸੰਸਥਾਵਾਂ ਤੇ ਮੋਤੀਆ ਬਿੰਦ ਦੇ ਮਰੀਜ ਲੱਭਣ ਅਤੇ ਯੋਗ ਲਾਭਪਾਤਰੀਆਂ ਨੂੰ ਰਜਿਸਟਰਡ ਕਰਨ ਉਪਰੰਤ ਉਨ੍ਹਾਂ ਦੇ ਅਪਰੇਸ਼ਨ ਕਰਵਾਏ ਜਾਣ ਤਾਂ ਕਿ ਜਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕੀਤਾ ਜਾ ਸਕੇ । ਇਸ ਮੌਕੇ ਡਾ.ਮੌਨਿਕਾ ਖਰਬੰਦਾ, ਜਿਲਾ ਪ੍ਰੋਗਰਾਮ ਕੋਆਰਡੀਨੇਟਰ ਮਨਮੁੱਖ ਸਿੰਘ ,ਜਿਲਾ ਮਾਸ ਮੀਡੀਆ ਅਫਸਰ ਕੁਲਬੀਰ ਕੋਰ ,ਜਸਜੀਤ ਕੋਰ ਅਤੇ ਸਮੂਹ ਅਪਥਾਲਮਿਕ ਅਫਸਰ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.