
ਪਰਸ਼ੂਰਾਮ ਸੈਨਾ ਪਟਿਆਲਾ ਦੇ ਮਹਿਲਾ ਵਿੰਗ ਵਲੋਂ ਕੱਢੀ ਜਾ ਰਹੀ ਹੈ ਭਗਵਾਨ ਪਰਸ਼ੂਰਾਮ ਸ਼ੋਭਾ ਯਾਤਰਾ
- by Jasbeer Singh
- May 3, 2024

ਪਟਿਆਲਾ, 3 ਮਈ (ਜਸਬੀਰ)-ਭਗਵਾਨ ਸ਼੍ਰੀ ਪਰਸ਼ੂਰਾਮ ਸੈਨਾ ਪਟਿਆਲਾ ਅਤੇ ਸਨਾਤਨ ਸਮਾਜ ਦੀ ਮਹਿਲਾ ਵਿੰਗ ਵਲੋਂ ਪਹਿਲੀ ਵਾਰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਮਹਾਉਤਸਵ ’ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸਦਾ ਕਾਰਡ ਅੱਜ ਉਘੀ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਰਿਲੀਜ਼ ਕੀਤਾ। ਇਸ ਮੌਕੇ ਪ੍ਰਧਾਨ ਅਨੀਤਾ ਸ਼ਾਰਦਾ, ਕਾਲੀ ਮਾਤਾ ਮੰਦਰ ਵਿਖੇ ਪ੍ਰਧਾਨ ਸੋਨੀਆ ਬਘੇਲ, ਹਿਊਮਨ ਵੈਲਫੇਅਰ ਮੰਚ ਦੀ ਚੇਅਰਪਰਸਨ ਲਲਿਤਾ ਰਾਓ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਅਗਰਸੈਨ ਚੌਂਕ ਤੋਂ ਸ਼ੁਰੂ ਹੋ ਕੇ ਨਾਭਾ ਗੇਟ, ਲੋਅਰ ਮਾਲ, ਸਾਈਂ ਮਾਰਕੀਟ, ਚਾਂਦਨੀ ਚੌਂਕ, ਸ੍ਰੀ ਹਨੂੰਮਾਨ ਮੰਦਰ, ਦਾਲ ਦਲੀਆ ਚੌਂਕ, ਗੁੜ ਮੰਡੀ, ਭਾਂਡਿਆਂ ਵਾਲਾ ਬਾਜ਼ਾਰ, ਕਿਲਾ ਚੌਂਕ, ਸਦਰ ਬਾਜ਼ਾਰ, ਅਦਾਲਤ ਬਾਜ਼ਾਰ, ਅਨਾਰਦਾਨਾ ਚੌਂਕ, ਕੜ੍ਹਵਾਲਾ ਬਾਜ਼ਾਰ, ਚੂੜੀਆਂ ਵਾਲਾ ਬਾਜ਼ਾਰ ਤੋਂ ਹੁੰਦੇ ਹੋਏ ਕਿਸ਼ਨ ਨਗਰ ਧਰਮਸ਼ਾਲਾ ਨਾਭਾ ਗੇਟ ਪਟਿਆਲਾ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਪਰਸ਼ੂਰਾਮ ਸੈਨਾ ਦੀ ਮਹਿਲਾ ਵਿੰਗ ਵਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ।