post

Jasbeer Singh

(Chief Editor)

Patiala News

ਧੀਮਾਨ ਭਵਨ ਵਿਖੇ ਭਗਵਾਨ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸਾਹ ਨਾਮ ਮਨਾਇਆ

post-img

ਧੀਮਾਨ ਭਵਨ ਵਿਖੇ ਭਗਵਾਨ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸਾਹ ਨਾਮ ਮਨਾਇਆ ਪਟਿਆਲਾ, 3 ਨਵੰਬਰ : ਧੀਮਾਨ ਭਵਨ ਸੋਸਾਇਟੀ ਵੱਲੋਂ ਸਰਹਿੰਦੀ ਗੇਟ ਸਥਿਤ ਧੀਮਾਨ ਭਵਨ ਵਿੱਖੇ ਭਗਵਨ ਸ਼੍ਰੀ ਵਿਸ਼ਵਕਰਮਾ ਜੀ ਦਾ ਮਹਾ-ਪੂਜਾ ਉਤਸਵ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਸਭ ਤੋਂ ਪਹਿਲਾ ਪੂਜਾ ਅਤੇ ਹਵਨ ਕੀਤਾ ਗਿਆ, ਜਿਸ ਵਿੱਚ ਅਮਨ-ਸ਼ਾਂਤੀ ਅਤੇ ਸਭ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ । ਇਸ ਮੌਕੇ ਬਤੌਰ ਮੁੱਖ ਮਹਿਮਾਨ ਵੱਜੋਂ ਉਦਯੋਗਪਤੀ ਸ੍ਰੀ ਜੈ ਪ੍ਰਕਾਸ ਮੁੰਡੇ, ਸ੍ਰੀ ਬਾਵਾ ਸਿੰਘ ਲੋਟੇ, ਸਮਾਜ ਸੇਵਕ ਸ੍ਰੀ ਕੁੰਦਨ ਗੋਗੀਆ, ਭਾਜਪਾ ਜਿਲ੍ਹਾਂ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ. ਜਗਜੀਤ ਸਿੰਘ ਸੱਗੂ ਚੇਅਰਮੈਨ ਰਾਮਗੜ੍ਹੀਆ ਅਕਾਲ ਜੱਥੇਬੰਦੀ ਪੰਜਾਬ, ਸ. ਅਮਰਜੀਤ ਸਿੰਘ ਚੇਅਰਮੈਨ ਓ.ਬੀ.ਸੀ. ਫੈਡਰੇਸ਼ਨ ਪੰਜਾਬ ਅਤੇ ਠੇਕੇਦਾਰ ਸ. ਹਰਪਾਲ ਸਿੰਘ ਨੇ ਸ਼ਿਰਕਤ ਕੀਤੀ। ਗਾਇਕ ਸੁਖਵੰਤ ਲਵਲੀ ਅਤੇ ਕਿਰਨ ਬਾਲਾ ਵੱਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਗੁਣਗਾਨ ਕੀਤਾ ਗਿਆ । ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੇ ਸਾਰੀਆਂ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮਗਰੋਂ ਅੰਨਕੂਟ ਲੰਗਰ ਵਰਤਾਇਆ ਗਿਆ । ਸਮਾਗਮ ਦੌਰਾਨ ਸ਼ਾਮ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਗੁਣਗਾਨ ਵੀ ਕੀਤਾ ਗਿਆ । ਇਸ ਮੌਕੇ ਚੇਅਰਮੈਨ ਇੰਦਰਜੀਤ ਬਿਰਦੀ, ਪ੍ਰਧਾਨ ਕੇਦਾਨ ਨਾਥ ਬਾਹੜੇ, ਜਨਰਲ ਸਕੱਤਰ ਸ਼ਾਮ ਕੁਮਾਰ ਮਾਰੂਆ, ਉਪ ਚੇਅਰਮੈਨ ਸੰਦੀਪ ਕੁਮਾਰ (ਟੀਨਾ), ਮੀਤ ਪ੍ਰਧਾਨ ਦਵਾਰਕਾ ਦਾਸ ਦੇਵਗਨ, ਦਵਿੰਦਰ ਪਨੇਸਰ, ਲੇਖਾਕਾਰ ਤੇ ਕੈਸ਼ੀਅਰ ਰਾਜ ਕੁਮਾਰ ਬੰਸਲ, ਫਿਰੋਜ਼ ਕੁਮਾਰ ਬਾਹੜੇ, ਰਜਿੰਦਰ ਰਾਜਪਾਲ, ਨਿਰਦੋਸ਼ ਕੁਮਾਰ ਬੰਸਲ, ਪ੍ਰਦੀਪ ਕੁਮਾਰ ਬਾਂਸਲ ਸਮੇਤ ਸੋਸਾਇਟੀ ਦੇ ਹੋਰ ਵੀ ਮੈਂਬਰ ਮੌਜੂਦ ਰਹੇ ।

Related Post