post

Jasbeer Singh

(Chief Editor)

National

ਗੋਆ ਨਾਈਟ ਕਲੱਬ ਅੱਗ ਮਾਮਲੇ `ਚ ਲੂਥਰਾ ਭਰਾਵਾਂ ਨੂੰ ਜ਼ਮਾਨਤ

post-img

ਗੋਆ ਨਾਈਟ ਕਲੱਬ ਅੱਗ ਮਾਮਲੇ `ਚ ਲੂਥਰਾ ਭਰਾਵਾਂ ਨੂੰ ਜ਼ਮਾਨਤ ਪਣਜੀ, 2 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਗੋਆ ਵਿਖੇ ਨਾਈਟ ਕਲੱਬ ਵਿਖੇ ਲੱਗੀ ਵਾਲੇ ਮਾਮਲੇ ਵਿਚ ਲੂਥਰਾ ਭਰਾਵਾਂ ਨੂੰ ਕੋਰਟ ਵਲੋਂ ਜ਼ਮਾਨਤ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸ ਅਦਾਲਤ ਵਲੋਂ ਦਿੱਤੀ ਗਈ ਹੈ ਜਮਾਨਤ ਮਿਲੀ ਜਾਣਕਾਰੀ ਮੁਤਾਬਕ ਗੋਆ ਦੇ ਮਾਪੁਸਾ ਦੀ ਇਕ ਸੈਸ਼ਨ ਅਦਾਲਤ ਨੇ `ਬ੍ਰਚ ਬਾਏ ਰੋਮੀਓ ਲੇਨ ਨਾਈਟ ਕਲੱਬ` `ਚ ਭਿਆਨਕ ਅੱਗ ਨਾਲ ਸਬੰਧਤ ਮਾਮਲੇ `ਚ ਉਸ ਦੇ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਨੂੰ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ। ਪਿਛਲੇ ਸਾਲ ਇਸ ਨਾਈਟ ਕਲੱਬ `ਚ ਭਿਆਨਕ ਅੱਗ ਲੱਗਣ ਨਾਲ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਦੋਵੇਂ ਭਰਾ ਜੇਲ `ਚ ਹੀ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਇਕ ਹੋਰ ਮਾਮਲੇ `ਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਅਰਪੋਰਾ ਵਿਲੇਜ `ਚ ਸਥਿਤ ਇਸ ਕਲੱਬ `ਚ 6 ਦਸੰਬਰ 2025 ਨੂੰ ਅੱਗ ਲੱਗਣ ਦੇ ਕੁਝ ਹੀ ਘੰਟੇ ਬਾਅਦ ਦੋਵੇਂ ਭਰਾ ਥਾਈਲੈਂਡ ਭੱਜ ਗਏ ਸਨ । ਉਨ੍ਹਾਂ ਨੂੰ 17 ਦਸੰਬਰ ਨੂੰ ਥਾਈਲੈਂਡ ਤੋਂ ਹਵਾਲਗੀ ਰਾਹੀਂ ਅੰਜੁਨਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ । ਦੋਸ਼ ਹੈ ਕਿ ਨਾਈਟ ਕਲੱਬ ਲਈ ਲੋੜੀਂਦੀਆਂ ਮਨਜ਼ੂਰੀਆਂ ਨਹੀਂ ਲਈਆਂ ਗਈਆਂ ਸਨ ਅਤੇ ਵੱਖ-ਵੱਖ ਸੁਰੱਖਿਆ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।

Related Post

Instagram