post

Jasbeer Singh

(Chief Editor)

National

ਐੱਮ. ਡੀ ਕਰ ਰਹੇ ਵਿਦਿਆਰਥੀ ਡਾਕਟਰ ਨਵਦੀਪ ਸਿੰਘ ਨੇ ਕੀਤੀ ਖ਼ੁਦਕੁਸ਼ੀ

post-img

ਐੱਮ. ਡੀ ਕਰ ਰਹੇ ਵਿਦਿਆਰਥੀ ਡਾਕਟਰ ਨਵਦੀਪ ਸਿੰਘ ਨੇ ਕੀਤੀ ਖ਼ੁਦਕੁਸ਼ੀ ਨਵੀਂ ਦਿੱਲੀ : ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਰੇਡੀਓਲਾਜੀ ਵਿਭਾਗ ’ਚ ਐੱਮਡੀ ਕਰ ਰਹੇ ਵਿਦਿਆਰਥੀ ਡਾਕਟਰ ਨਵਦੀਪ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਐਤਵਾਰ ਉਨ੍ਹਾਂ ਦੀ ਲਾਸ਼ ਦਿੱਲੀ ਦੇ ਪਾਰਸੀ ਅੰਜੁਮਨ (ਪਾਰਸੀ ਧਰਮਸ਼ਾਲਾ) ਸਥਿਤ ਕਮਰੇ ’ਚ ਪੱਖੇ ਨਾਲ ਲਟਕੀ ਮਿਲੀ। ਨਵਦੀਪ ਨੇ ਨੀਟ-2017 ’ਚ ਆਲ ਇੰਡੀਆ ’ਚ ਪਹਿਲਾ ਰੈਂਕ ਹਾਸਲ ਕੀਤਾ ਸੀ। ਨਵਦੀਪ ਸਿੰਘ ਮੂਲ ਰੂਪ ’ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਾਹਿਣ ਵਾਲੇ ਸਨ। ਓਧਰ ਸ਼ਾਮ ਨੂੰ ਪੋਸਟਮਾਰਟ ਤੋਂ ਬਾਅਦ ਪੁਲਿਸ ਨੇ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਤਾਬਕ ਐਤਵਾਰ ਸਵੇਰੇ ਪਾਰਸੀ ਧਰਮਸ਼ਾਲਾ ਦੇ ਗਾਰਡ ਨੇ ਦੱਸਿਆ ਕਿ ਨਵਦੀਪ ਦਾ ਕਮਰਾ ਅੰਦਰੋਂ ਬੰਦ ਹੈ। ਕਾਫ਼ੀ ਦੇਰ ਖੜਕਾਉਣ ਤੋਂ ਬਾਅਦ ਵੀ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਹੋਰ ਲੋਕਾਂ ਦੀ ਮਦਦ ਨਾਲ ਦਰਵਾ਼ਜ਼ਾ ਤੋੜਿਆ ਗਿਆ। ਕਮਰੇ ’ਚ ਨਵਦੀਪ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਨਵਦੀਪ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਨਵਦੀਪ ਪੜ੍ਹਾਈ ’ਚ ਬਹੁਤ ਲਾਇਕ ਸੀ। ਮੌਲਾਨ ਆਜ਼ਾਦ ਕਾਲਜ ਤੋਂ ਐੱਮਬੀਬੀਐੱਸ(MBBS) ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਐੱਮਡੀ ’ਚ ਦਾਖ਼ਲਾ ਲਿਆ ਸੀ।

Related Post