ਮਦਰਾਸ ਹਾਈ ਕੋਰਟ ਦੇ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` ਕਹੇ ਜਾਣ ਤੇ ਹੋਇਆ ਹੰਗਾਮਾ
- by Jasbeer Singh
- December 6, 2025
ਮਦਰਾਸ ਹਾਈ ਕੋਰਟ ਦੇ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` ਕਹੇ ਜਾਣ ਤੇ ਹੋਇਆ ਹੰਗਾਮਾ ਨਵੀਂ ਦਿੱਲੀ, 6 ਦਸੰਬਰ 2025 : ਡੀ. ਐੱਮ. ਕੇ. ਦੇ ਇਕ ਸੀਨੀਅਰ ਨੇਤਾ ਟੀ. ਆਰ. ਬਾਲੂ ਨੇ ਤਾਮਿਲਨਾਡੂ ਦੀ ਇਕ ਦਰਗਾਹ ਨੇੜੇ ਇਕ ਮੰਦਰ `ਚ `ਕਾਰਤੀਗਾਈ ਦੀਪਮ` ਦਾ ਮੁੱਦਾ ਸ਼ੁੱਕਰਵਾਰ ਲੋਕ ਸਭਾ `ਚ ਉਠਾਉਂਦਿਆਂ ਮਦਰਾਸ ਹਾਈ ਕੋਰਟ ਦੇ ਇਕ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` ਕਹਿ ਦਿੱਤਾ, ਜਿਸ ਕਾਰਨ ਸੱਤਾਧਾਰੀ ਪਾਰਟੀ ਨੇ ਸਖ਼ਤ ਇਤਰਾਜ਼ ਜਤਾਇਆ। ਬਾਲੂ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦੇ : ਕਿਰੇਨ ਰਿਜਿਜੂ ਬਾਲੂ ਨੇ ਹਾਊਸ `ਚ ਸਿਫਰ ਕਾਲ ਦੌਰਾਨ ਇਹ ਇਹ ਮੁੱਦਾ ਉਠਾਇਆ ਤੇ ਭਾਜਪਾ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਇਕ ਪਾਰਟੀ ਫਿਰਕੂ ਟਕਰਾਅ ਨੂੰ ਭੜਕਾਅ ਰਹੀ ਹੈ। ਉਨ੍ਹਾਂ ਮਾਮਲੇ `ਚ ਫੈਸਲਾ ਸੁਣਾਉਣ ਵਾਲੇ ਮਾਣਯੋਗ ਜੱਜ ਨੂੰ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੋੜ ਕੇ ਉਨ੍ਹਾਂ ਦਾ ਜਿ਼ਕਰ ਕੀਤਾ, ਜਿਸ ਨਾਲ ਹਾਊਸ `ਚ ਹੰਗਾਮਾ ਹੋ ਗਿਆ । ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਬਾਲੂ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦੇ।
