

ਨੋਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਂ - ਮਨਮੋਹਨ ਸਿੰਘ ਪਟਿਆਲਾ, 17 ਮਈ : ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਸੰਸਥਾਵਾਂ ਵਲੋਂ ਆਪਣੇ ਵਿਦਿਆਰਥੀਆਂ, ਅਧਿਆਪਕਾਂ ਨੂੰ ਜੰਗਾਂ,ਕੁਦਰਤੀ ਜਾਂ ਮਨੁੱਖੀ ਆਪਤਾਵਾਂ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਵਾਲੇ ਮਦਦਗਾਰ ਦੋਸਤ ਤਿਆਰ ਕਰਕੇ ਦੇਣ ਲਈ, ਟ੍ਰੇਨਿੰਗਾਂ ਅਤੇ ਮੌਕ ਡਰਿੱਲਾਂ, ਵਿਸ਼ਾ ਮਾਹਿਰਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ, ਇਹ ਵਿਚਾਰ ਸਰਕਾਰੀ ਆਈ ਟੀ ਟੀ ਆਈ ਇਸਤਰੀਆਂ ਦੇ ਪ੍ਰਿੰਸੀਪਲ ਮਨਮੋਹਨ ਸਿੰਘ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲਾ ਕਮਾਂਡਰ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਟ੍ਰੇਨਿੰਗ ਅਤੇ ਮੌਕ ਡਰਿੱਲ ਸਮੇਂ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਅਤੇ ਪਟਿਆਲਾ ਸਿਵਲ ਡਿਫੈਂਸ ਦੇ ਸਹਾਇਕ ਨੋਡਲ ਅਫ਼ਸਰ ਤਰਜਿੰਦਰ ਸਿੰਘ ਵਲੋਂ ਜੰਗਾਂ ਦੌਰਾਨ, ਬੰਬ ਮਿਜ਼ਾਇਲਾਂ ਦੇ ਫੱਟਣ ਕਰਕੇ ਖੇਤਰ ਵਿੱਚ ਜ਼ਹਿਰੀਲੀਆਂ ਗੈਸਾਂ, ਧੂੰਆਂ, ਤੇਜ਼ ਰੋਸ਼ਨੀ, ਅੱਗਾਂ ਲਗਾਉਣ ਵਾਲੀ ਗਰਮੀ ਅਤੇ ਭਿਆਨਕ ਸ਼ੋਰ ਹੋਣ ਕਰਕੇ, ਸਾਹ, ਦਿਲ, ਦਿਮਾਗ ਦੀਆਂ ਕਿਰਿਆਵਾਂ ਰੁਕਣ ਕਰਕੇ ਤੁਰੰਤ ਮੌਤਾਂ ਹੁੰਦੀਆਂ ਹਨ। ਉਨ੍ਹਾਂ ਨੇ ਅਜਿਹੇ ਹਾਲਾਤਾਂ ਵਿਚ ਬਚਣ ਦੇ ਢੰਗ ਤਰੀਕੇ ਦਸੇ। ਉਨ੍ਹਾਂ ਨੇ ਖ਼ਤਰੇ ਦਾ ਸਾਇਰਨ ਵੱਜਣ, ਜ਼ਮੀਨ ਤੇ ਠੀਕ ਤਰੀਕੇ ਨਾਲ ਲੇਟਣ, ਗੈਸਾਂ ਧੂੰਏਂ, ਸ਼ੋਰ ਤੋਂ ਬਚਣ ਅਤੇ ਬੇਹੋਸ਼ੀ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਸਮੇਂ ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਸੀ ਪੀ ਆਰ, ਵਗਦੇ ਖੂਨ ਨੂੰ ਬੰਦ ਕਰਨ, ਸਾਹ ਨਾਲੀ ਵਿੱਚੋਂ ਗੈਸਾਂ, ਧੂੰਆ, ਪਾਣੀ, ਖੂਨ, ਉਲਟੀ, ਝੰਗ ਆਦਿ ਬਾਹਰ ਕੱਢਣ ਬਾਰੇ ਟ੍ਰੇਨਿੰਗ ਕਰਵਾਈ। ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਏਕੀਕਿ੍ਤ ਸੇਂਟਰ ਦੇ ਡਾਕਟਰ ਚਾਰੂ ਗੋਤਮ ਵਲੋਂ ਜੰਗਾਂ, ਆਪਦਾਵਾਂ ਸਮੇਂ ਰੈੱਡ ਕਰਾਸ ਚਿੰਨ, ਝੰਡੇ, ਰੈੱਡ ਕਰਾਸ ਜਾਨੇਵਾ ਸੰਧੀਆਂ, ਜੰਗੀ ਕੈਦੀਆਂ ਦੀ ਸੁਰੱਖਿਆ ਅਤੇ ਪੀੜਤਾਂ ਨੂੰ ਫਸਟ ਏਡ ਕਰਨ ਦੀ ਜਾਣਕਾਰੀ ਦਿੱਤੀ। ਜਾਨੇਵਾ ਸੰਧੀਆਂ ਅਨੁਸਾਰ ਕਿਸੇ ਵੀ ਦੇਸ਼ ਦੇ ਸੈਨਿਕ ਅਤੇ ਇਨਸਾਨੀਅਤ ਨਾਤੇ, ਅੱਤਵਾਦੀ ਵੀ ਰੈੱਡ ਕਰਾਸ ਨਿਸ਼ਾਨ ਵਾਲੀਆਂ ਥਾਵਾਂ ਜਾਂ ਵੰਲਟੀਅਰਾਂ ਤੇ ਹਮਲੇ ਨਹੀ ਕਰਦੇ। ਕਿਉਂਕਿ ਰੈੱਡ ਕਰਾਸ ਵਲੋਂ ਇਨਸਾਨੀਅਤ ਨਾਤੇ, ਬਿਨਾਂ ਭੇਦ ਭਾਵ ਪੀੜਤਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਪ੍ਰੋਗਰਾਮ ਕੋਆਰਡੀਨੇਟਰ ਅਧਿਆਪਕ ਕੋਚ ਏਕਮਪ੍ਰੀਤ ਕੋਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ ਨੂੰ ਆਫ਼ਤ ਪ੍ਰਬੰਧਨ, ਸਿਵਲ /ਸੇਲਫ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਲੈਕੇ ਸਿਵਲ ਡਿਫੈਂਸ ਦੇ ਵੰਲਟੀਅਰ ਜ਼ਰੂਰ ਬਣਾ ਚਾਹੀਦਾ ਹੈ। ਟ੍ਰੇਨਿੰਗ ਲੈਣ ਵਾਲੇ ਸਿਖਿਆਰਥੀਆਂ ਅਧਿਆਪਕਾਂ ਰਾਹੀਂ ਇਹ ਜਾਣਕਾਰੀ ਘਰ ਘਰ ਪਹੁੰਚ ਰਹੀ ਹੈ। ਸਾਰਿਆਂ ਨੇ ਅਮਨ ਸ਼ਾਂਤੀ ਭਾਈਚਾਰੇ ਲਈ ਅਰਦਾਸ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.