post

Jasbeer Singh

(Chief Editor)

Patiala News

ਵੰਲਟੀਅਰਾਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਹਿੱਤ ਜਾਗਰੂਕ ਕਰਵਾਉਣਾ ਪ੍ਰਸ਼ੰਸਾਯੋਗ ਉਪਰਾਲੇ : ਡੀ. ਈ. ਓ. ਤਰ

post-img

ਵੰਲਟੀਅਰਾਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਹਿੱਤ ਜਾਗਰੂਕ ਕਰਵਾਉਣਾ ਪ੍ਰਸ਼ੰਸਾਯੋਗ ਉਪਰਾਲੇ : ਡੀ. ਈ. ਓ. ਤਰਵਿੰਦਰ ਕੌਰ ਸਰਕਾਰਾਂ ਵਲੋਂ ਦੇਸ਼, ਸਮਾਜ, ਘਰ ਪਰਿਵਾਰਾਂ ਅਤੇ ਵਾਤਾਵਰਨ ਨੂੰ ਸਿਹਤਮੰਦ, ਸੁਰਖਿਅਤ ਖੁਸ਼ਹਾਲ, ਉਨਤ ਕਰਨ ਹਿੱਤ ਵਿਦਿਆਰਥੀਆਂ ਲਈ ਐਨ. ਐਸ. ਐਸ., ਐਨ. ਸੀ. ਸੀ., ਸਕਾਊਟ ਗਾਈਡ, ਰੈੱਡ ਕਰਾਸ ਆਦਿ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ । ਵਿਦਿਆਰਥੀਆਂ ਨੂੰ ਇਨ੍ਹਾਂ ਕੈਂਪਾਂ ਵਿਖੇ ਵਿਸ਼ਾ ਮਾਹਿਰਾਂ ਰਾਹੀਂ ਟ੍ਰੇਨਿੰਗ ਵੀ ਕਰਵਾਈਆਂ ਜਾਂਦੀਆਂ ਹਨ, ਇਹ ਵਿਚਾਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ, ਸੰਗਰੂਰ ਸ੍ਰੀਮਤੀ ਤਰਵਿੰਦਰ ਕੌਰ, ਡਿਪਟੀ ਡੀ. ਓ. ਸ੍ਰੀਮਤੀ ਮਨਜੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਚਲ ਰਹੇ ਐਨ. ਐਸ. ਐਸ. ਕੈਂਪ ਵਿਖੇ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਆਵਾਜਾਈ ਸਾਇਬਰ ਸੁਰੱਖਿਆ, ਸਬੰਧੀ ਜਾਗਰੂਕਤਾ ਪ੍ਰੋਗਰਾਮ ਵਿਖੇ ਪ੍ਰਗਟ ਕੀਤੇ । ਉਨ੍ਹਾਂ ਨੇ ਕਿਹਾ ਕਿ ਆਪਣੇ ਦੇਸ਼, ਸਮਾਜ, ਮਾਨਵਤਾ ਅਤੇ ਵਾਤਾਵਰਨ ਨੂੰ ਬਚਾਉਣ, ਸੁਰਖਿਅਤ, ਖੁਸ਼ਹਾਲ ਰਖਣ ਲਈ ਹਰੇਕ ਵਿਦਿਆਰਥੀ ਅਧਿਆਪਕ, ਨਾਗਰਿਕ ਕਰਮਚਾਰੀ ਨੂੰ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਭਾਰਤੀਯ ਰੈੱਡ ਕਰਾਸ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਵਾਂਗ ਗਿਆਨ ਵੰਡਣ ਲਈ ਯਤਨ ਕਰਨੇ ਚਾਹੀਦੇ ਹਨ। ਪ੍ਰਿੰਸੀਪਲ ਸ਼੍ਰੀ ਪਰਮਲ ਸਿੰਘ ਤੇਜ਼ਾ ਨੇ ਦੱਸਿਆ ਕਿ ਪਿਛਲੇ ਸਾਲ ਵੀ ਕਾਕਾ ਰਾਮ ਵਰਮਾ ਵਲੋਂ ਐਨ. ਐਸ. ਐਸ. ਵੰਲਟੀਅਰਾਂ ਅਤੇ ਸਾਰੇ ਵਿਦਿਆਰਥੀਆਂ ਅਧਿਆਪਕਾਂ ਨੂੰ ਤਰਾਂ ਤਰਾਂ ਦੇ ਪ੍ਰੈਕਟਿਕਲ ਕਰਵਾਕੇ, ਅਚਾਨਕ ਕਿਸੇ ਵੀ ਕਾਰਨ ਮਰ ਰਹੇ, ਇਨਸਾਨਾਂ ਨੂੰ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੇ ਨਾਲ, ਅੱਗਾਂ ਦੀਆਂ ਕਿਸਮਾਂ, ਅੱਗਾਂ ਲੱਗਣ ਅਤੇ ਬੁਝਾਉਣ ਦੇ ਢੰਗ ਤਰੀਕਿਆਂ, ਆਵਾਜਾਈ ਹਾਦਸਿਆਂ ਤੋਂ ਬਚਣ, ਸਾਇਬਰ ਸੁਰੱਖਿਆ, ਦਿਲ ਦੇ ਦੌਰੇ ਕਾਰਡੀਅਕ ਅਰੈਸਟ, ਬੇਹੋਸ਼ੀ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਸਮੇਂ ਪੀੜਤਾਂ ਨੂੰ ਬਚਾਉਣ ਦੇ ਟ੍ਰੇਨਿੰਗ ਦਿੱਤੀ ਸੀ, ਜਿਸ ਬਾਰੇ, ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਅਤੇ ਮਾਪਿਆਂ ਨੂੰ ਆਫ਼ਤ ਪ੍ਰਬੰਧਨ ਦੀ ਜਾਣਕਾਰੀ ਮਿਲੀ ਹੈ । ਇਸ ਮੌਕੇ ਵੀ ਕਾਕਾ ਰਾਮ ਵਰਮਾ ਨੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਅਤੇ ਹੋਣਹਾਰ ਵੰਲਟੀਅਰਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇਕੇ, ਹਾਦਸੇ ਘਟਾਉਣ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣ ਕੇ ਕੀਮਤੀ ਜਾਨਾਂ ਬਚਾਉਣ ਲਈ ਉਤਸ਼ਾਹਿਤ ਕੀਤਾ । ਇਸ ਮੌਕੇ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਅਰੁਣ ਕੁਮਾਰ, ਪ੍ਰੋਗਰਾਮ ਅਫਸਰ ਰਸ਼ਪਾਲ ਸਿੰਘ, ਸਹਾਇਕ ਅਕਾਸ਼ਦੀਪ ਸ਼ਰਮਾ ਨੇ ਕਿਹਾ ਇਸ ਤਰ੍ਹਾਂ ਦੀ ਟ੍ਰੇਨਿੰਗ, ਹਾਦਸੇ ਘਟਾਉਣ, ਜਾਨਾਂ ਬਚਾਉਣ ਅਤੇ ਪ੍ਰਸ਼ਾਸਨ ਦੀ ਸਹਾਇਤਾ ਕਰਨ ਲਈ ਬਹੁਤ ਸਹਾਇਕ ਸਿੱਧ ਹੁੰਦੀ ਹੈ ।

Related Post