ਮਮਤਾ ਬੈਨਰਜੀ ਖੁਦ `ਤਾੜਕਾ` ਅਤੇ `ਸੁਰਸਾ` ਵਰਗੀ : ਵਿਧਾਇਕ ਚੰਦਰਾਕਰ
- by Jasbeer Singh
- December 14, 2025
ਮਮਤਾ ਬੈਨਰਜੀ ਖੁਦ `ਤਾੜਕਾ` ਅਤੇ `ਸੁਰਸਾ` ਵਰਗੀ : ਵਿਧਾਇਕ ਚੰਦਰਾਕਰ ਰਾਏਪੁਰ, 14 ਦਸੰਬਰ 2025 : ਛੱਤੀਸਗੜ੍ਹ `ਚ ਸੱਤਾਧਾਰੀ ਭਾਜਪਾ ਦੇ ਸੀਨੀਅਰ ਨੇਤਾ ਅਜੇ ਚੰਦਰਾਕਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ `ਤੇ ਕੀਤੀ ਗਈ ਟਿੱਪਣੀ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਮਮਤਾ ਦੀ ਤੁਲਨਾ ਰਾਮਾਇਣ `ਚ ਦਰਸਾਈ ਗਈ ਰਾਕਸ਼ਣੀ `ਤਾੜਕਾ` ਤੇ `ਸੁਰਸਾ` ਨਾਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਰਾਜਨੀਤਿਕ ਅੰਤ ਹੋ ਕੇ ਰਹੇਗਾ। ਮਮਤਾ ਨੂੰ ਭਾਜਪਾ ਜਾਂ ਇਸਦੀ ਲੀਡਰਸ਼ਿਪ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ : ਚੰਦਰਾਕਰ ਚੰਦਰਾਕਰ ਨੇ ਕਿਹਾ ਕਿ ਮਮਤਾ ਨੂੰ ਭਾਜਪਾ ਜਾਂ ਇਸਦੀ ਲੀਡਰਸ਼ਿਪ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਮਾਣਯੋਗ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਘੁਸਪੈਠੀਏ ਇਸ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੈਅ ਨਹੀਂ ਕਰ ਸਕਦੇ। ਮਮਤਾ ਬੈਨਰਜੀ ਇਸ ਨੂੰ ਲੈ ਕੇ ਸਾਨੂੰ ਧਮਕੀ ਨਹੀਂ ਦੇ ਸਕਦੀ। ਉਹ ਜ਼ਮਾਨਾ ਗਿਆ । ਉਹ ਕਾਂਗਰਸ ਨੂੰ ਧਮਕੀ ਦੇ ਸਕਦੀ ਹੈ ਕਿ ਉਹ `ਇੰਡੀਆ` ਗੱਠਜੋੜ ਦੀ ਅਗਵਾਈ ਕਰੇਗੀ। ਅਜੇ ਚੰਦਰਾਕਰ ਨੇ ਕਿਹਾ ਕਿ ਮਮਤਾ ਬੈਨਰਜੀ ਖੁਦ ‘ਤਾੜਕਾ` ਤੇ `ਸੁਰਸਾ` ਵਰਗੀ ਹੈ, ਜਿਨ੍ਹਾਂ ਦੀ (ਰਾਜਨੀਤਿਕ) ਮੌਤ ਨਿਸ਼ਚਿਤ ਹੈ। ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ 2026 ਵਿਚ ਹੋਣੀਆਂ ਹਨ। ਮਮਤਾ ਨੇ ਆਖਿਆ ਸੀ ਕਿ ਦੇਸ਼ ਦਾ ਗ੍ਰਹਿ ਮੰਤਰੀ ਖਤਰਨਾਕ ਹੇ ਪੱਛਮੀ ਬੰਗਾਲ ਦੇ ਨਦੀਆ ਜਿ਼ਲੇ ਦੇ ਕ੍ਰਿਸ਼ਨਾਨਗਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਸੀ ਕਿ ਸ਼ਾਹ ਵੋਟਰ ਸੂਚੀਆਂ ਤੋਂ `ਡੇਢ ਕਰੋੜ ਨਾਂ` ਹਟਾਉਣ ਦੀਆਂ ਕੋਸਿ਼ਸ਼ਾਂ ਨੂੰ ਸਿੱਧੇ ਤੌਰ `ਤੇ ਨਿਰਦੇਸ਼ਿਤ ਕਰ ਰਹੇ ਹਨ। ਮਮਤਾ ਨੇ ਕਿਹਾ ਸੀ ਕਿ ਦੇਸ਼ ਦਾ ਗ੍ਰਹਿ ਮੰਤਰੀ ਖ਼ਤਰਨਾਕ ਹੈ। ਉਸਦੀਆਂ ਅੱਖਾਂ ਵਿਚ ਇਹ ਸਾਫ਼ ਦਿਖਾਈ ਦਿੰਦਾ ਹੈ। ਇਕ ਅੱਖ ਵਿਚ `ਦੁਰਯੋਧਨ` ਅਤੇ ਦੂਜੀ `ਚ `ਦੁਸ਼ਾਸਨ`।
