ਸੜਕ ਹਾਦਸੇ ਵਿਚ ਦੌ ਨੂੰ ਮੌਤ ਤੇ ਪੰਜ ਨੂੰ ਜਖਮੀ ਕਰਨ ਵਾਲਾ ਗ੍ਰਿਫ਼ਤਾਰ
ਸੜਕ ਹਾਦਸੇ ਵਿਚ ਦੌ ਨੂੰ ਮੌਤ ਤੇ ਪੰਜ ਨੂੰ ਜਖਮੀ ਕਰਨ ਵਾਲਾ ਗ੍ਰਿਫ਼ਤਾਰ ਸਾਨ ਫਰਾਂਸਿਸਕੋ : ਬੀਤੇ ਦਿਨੀਂ ਅਮਰੀਕਾ ਦੇ ਡੋਡਾਈ ਸ਼ਹਿਰ ਵਿਖੇ ਇਕ ਪੰਜਾਬੀ ਮੂਲ ਦੇ ਡਰਾਈਵਰ ਵਲੋਂ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਤੇ ਪੰਜ ਨੂੰ ਜਖਮੀ ਕਰਨ ਦਾ ਸਮਾਚਾਰ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਟਰੱਕ ਡਰਾਈਵਰ ਮਨਵੀਰ ਸਿੰਘ ’ਤੇ ਕੱਲ੍ਹ ਹਾਈਵੇਅ 99 `ਤੇ ਡੋਡਾਈ ਸ਼ਹਿਰ ਨੇੜੇ ਹਾਰਨੀ ਲੇਨ ਕੋਲ ਇਕ ਦੁਰਘਟਨਾ ਦੌਰਾਨ ਦੋ ਲੋਕਾਂ ਦੇ ਮਾਰੇ ਜਾਣ ਅਤੇ ਪੰਜ ਜ਼ਖ਼ਮੀ ਕਰਨ ਦੇ ਦੋਸ਼ਾਂ ਦੇ ਨਾਲ ਨਾਲ ਹਾਦਸੇ ਵਾਲੀ ਥਾਂ ਤੋਂ ਭੱਜਣ ਦਾ ‘ਹਿੱਟ ਐਂਡ ਰੰਨ’ ਦਾ ਦੋਸ਼ ਵੀ ਲਗਾਇਆ ਗਿਆ ਹੈ । ਦੋ ਲੋਕਾਂ ਦੀ ਥਾਂ ’ਤੇ ਹੀ ਮੌਤ ਹੋਣ ਦੀ ਖਬਰ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਤਿੰਨ ਵਾਹਨ ਇਕ ਟੋਇਟਾ ਕੈਮਰੀ, ਨਿਸਾਨ ਫਰੰਟੀਅਰ ਅਤੇ ਕੀਆ ਫੋਰਟ ਬਿਲਕੁੱਲ ਸੱਜੇ ਲੇਨ ਵਿਚ ਰੁਕਣ ਲਈ ਹੌਲੀ ਹੋ ਰਹੇ ਸਨ । ਕੀ ਆਖਿਆ ਅਧਿਕਾਰੀਆਂ ਨੇ ਅਧਿਕਾਰੀਆਂ ਨੇ ਕਿਹਾ ਕਿ ਇਕ ਫਰੇਟਲਾਈਨਰ ਟਰੱਕ ਤਿੰਨ ਵਾਹਨਾਂ ਦੇ ਪਿੱਛੇ ਆ ਰਿਹਾ ਸੀ । ਟਰੱਕ ਡਰਾਈਵਰ ਜਿਸ ਦੀ ਪਛਾਣ 24 ਸਾਲਾ ਮਨਵੀਰ ਸਿੰਘ ਵਜੋਂ ਕੀਤੀ ਗਈ ਹੈ, ਆਪਣੇ ਟਰੱਕ ਨੂੰ ਰੋਕਣ ਵਿਚ ਅਸਫ਼ਲ ਰਿਹਾ ਅਤੇ ਕੀਆ ਫੋਰਟ ਦੇ ਪਿਛਲੇ ਹਿੱਸੇ ਵਿਚ ਟਕਰਾ ਗਿਆ । ਇਸ ਕਾਰਨ ਇਕ ਚੇਨ ਦੁਰਘਟਨਾ ਵਾਪਰੀ, ਜਿਸ ਨਾਲ ਫੋਰਟ ਫਰੰਟੀਅਰ ਨਾਲ ਟਕਰਾ ਗਿਆ ਅਤੇ ਫਰੰਟੀਅਰ ਕੈਮਰੀ ਕਾਰ ਨਾਲ ਟਕਰਾ ਗਿਆ ਸੀ। ਮੌਕੇ ਤੋਂ ਭੱਜ ਗਏ ਮਨਵੀਰ ਨੂੰ ਬਾਅਦ ਵਿਚ ਕੀਤਾ ਗਿਆ ਗ੍ਰਿਫ਼ਤਾਰ ਪੁਲਸ ਅਨੁਸਾਰ ਮਾਰੇ ਜਾਣ ਵਾਲੇ ਲੋਕਾਂ ਦੀ ਉਮਰ 16 ਤੋਂ 20 ਸਾਲ ਦੇ ਦਰਮਿਆਨ ਸੀ। ਪੰਜ ਹੋਰ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਈਵੇਅ ਪੈਟਰੋਲ ਨੇ ਦੱਸਿਆ ਕਿ ਮਨਵੀਰ ਹਾਦਸੇ ਵਾਲੀ ਥਾਂ ਤੋਂ ਭੱਜ ਗਿਆ ਸੀ,ਜਿਸ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ । ਕੀ ਦੱਸਿਆ ਅਮਰੀਕੀ ਗ੍ਰਹਿ ਵਿਭਾਗ ਨੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ ਮਨਵੀਰ ਕਥਿਤ ਤੌਰ `ਤੇ 2023 ਵਿਚ ਐਰੀਜ਼ੋਨਾ ਰਾਹੀਂ ਗੈਰ-ਕਾਨੂੰਨੀ ਤੌਰ `ਤੇ ਅਮਰੀਕਾ ਵਿਚ ਦਾਖਲ ਹੋਇਆ ਸੀ ਅਤੇ ਬਾਅਦ ਵਿਚ ਬਾਈਡੇਨ ਪ੍ਰਸ਼ਾਸਨ ਦੁਆਰਾ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਥਾਨਕ ਮੀਡੀਆ ਨੇ ਇਹ ਵੀ ਲਿਖਿਆ ਹੈ ਕਿ ਮਨਵੀਰ ਦੀ ਗ੍ਰਿਫਤਾਰੀ ਪਿਛਲੇ ਸਾਲ ਤੋਂ ਖਤਰਨਾਕ ਹਾਦਸਿਆ ਵਿਚ ਦੋਸ਼ੀ ‘ਸਿੰਘ’ ਨਾਮ ਵਾਲਾ ਚੌਥਾ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਵੀ ਹੈ।
