post

Admin

(Chief Editor)

Crime

ਦਿੱਲੀ `ਚ ਤੀਲਾਂ ਦੀ ਡੱਬੀ ਨੂੰ ਲੈ ਕੇ ਹੋਏ ਝਗੜੇ `ਚ ਵਿਅਕਤੀ ਦਾ ਕਤਲ

post-img

ਦਿੱਲੀ `ਚ ਤੀਲਾਂ ਦੀ ਡੱਬੀ ਨੂੰ ਲੈ ਕੇ ਹੋਏ ਝਗੜੇ `ਚ ਵਿਅਕਤੀ ਦਾ ਕਤਲ ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੂਰਬੀ ਵਾਲੇ ਪਾਸੇ ਬਣੇ ਜਾਫਰਾਬਾਦ ਸਟੇਸ਼ਨ ਨੇੇੜੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਕੌਣ ਹੈ ਇਹ ਵਿਅਕਤੀ ਜਿਸਦਾ ਕੀਤਾ ਗਿਆ ਹੈ ਕਤਲ ਉੱਤਰ ਪੂਰਬੀ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਨੇੜੇ ਤੀਲਾਂ ਦੀ ਡੱਬੀ ਨੂੰ ਲੈ ਕੇ ਹੋਏ ਝਗੜੇ `ਚ 39 ਸਾਲਾ ਅਹਿਮਦ ਨਾਮ ਦੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਕ ਨਾਬਾਲਗ ਨੂੰ ਹਿਰਾਸਤ `ਚ ਲਿਆ ਗਿਆ ਹੈ। ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਇਮਰਾਨ (19), ਫੈਜ਼ਾਨ (23) ਅਤੇ ਸਾਹਿਲ (20) ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 17 ਸਾਲਾ ਲੜਕੇ ਨੂੰ ਹਿਰਾਸਤ `ਚ ਲਿਆ ਹੈ । ਇਹ ਸਾਰੇ ਵੈਲਕਮ ਇਲਾਕੇ ਦੀ ਜਨਤਾ ਮਜ਼ਦੂਰ ਕਾਲੋਨੀ ਦੇ ਵਸਨੀਕ ਹਨ । ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਅਹਿਮਦ `ਤੇ ਉਦੋਂ ਹਮਲਾ ਕੀਤਾ ਜਦੋਂ ਉਸ ਨੇ ਉਨ੍ਹਾਂ ਨਾਲ ਤੀਲਾਂ ਦੀ ਡੱਬੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ । ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ।

Related Post

Instagram