ਸੰਸਦ ਨੇੜੇ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ
- by Jasbeer Singh
- December 27, 2024
ਸੰਸਦ ਨੇੜੇ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਸੰਸਦ ਭਵਨ ਨੇੜੇ ਖੁਦ ਨੂੰ ਅੱਗ ਲਾਉਣ ਵਾਲੇ 26 ਸਾਲਾ ਵਿਅਕਤੀ ਦੀ ਅੱਜ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ । ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਰਹਿਣ ਵਾਲੇ ਜਤਿੰਦਰ ਨੇ ਨਵੇਂ ਸੰਸਦ ਭਵਨ ਨੇੜੇ ਆਪਣੇ ਸਰੀਰ `ਤੇ ਪੈਟਰੋਲ ਵਰਗਾ ਪਦਾਰਥ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ । ਸੰਸਦ ਦੇ ਨੇੜੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਅੱਗ `ਤੇ ਕਾਬੂ ਪਾਇਆ ਗਿਆ । ਇਸ ਤੋਂ ਬਾਅਦ ਉਸ ਨੂੰ ਆਰ. ਐਮ. ਐਲ. ਹਸਪਤਾਲ ਲਿਜਾਇਆ ਗਿਆ ਅਤੇ ‘ਬਰਨ ਵਾਰਡ’ ਵਿਚ ਦਾਖ਼ਲ ਕਰਵਾਇਆ ਗਿਆ । ਮੁੱਢਲੀ ਜਾਂਚ ਮੁਤਾਬਕ ਬਾਗਪਤ ਸਥਿਤ ਆਪਣੇ ਘਰ ਦੇ ਕੁਝ ਲੋਕਾਂ ਨਾਲ ਝਗੜੇ ਕਾਰਨ ਵਿਅਕਤੀ ਨੇ ਇਹ ਕਦਮ ਚੁੱਕਿਆ । ਪੁਲਸ ਨੇ ਦਸਿਆ ਕਿ ਉਸ ਦੇ ਪਰਿਵਾਰ ਖਿ਼ਲਾਫ਼ ਉਸੇ ਪਿੰਡ ਦੇ ਹੀ ਇਕ ਹੋਰ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਦੋ ਮਾਮਲੇ ਦਰਜ ਹਨ, ਜਿਸ ਕਾਰਨ ਉਹ ਪਰੇਸ਼ਾਨ ਸੀ । ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਉਹ 95 ਫੀਸਦੀ ਝੁਲਸ ਗਿਆ ਸੀ ਅਤੇ ਅੱਜ ਤੜਕੇ 2.23 ਵਜੇ ਉਸ ਦੀ ਮੌਤ ਹੋ ਗਈ । ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਜਤਿੰਦਰ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.