

ਮਨੀਸ਼ ਕੁਮਾਰ ਹੀਰਾ ਇਨਕਲੇਵ ਕਾਲੋਨੀ ਦੇ ਬਣੇ ਪ੍ਰਧਾਨ ਨਾਭਾ, 28 ਮਾਰਚ (ਬਲਵੰਤ ਹਿਆਣਾ)-ਹੀਰਾ ਇਨਕਲੇਵ ਪੁੱਡਾ 'ਚ ਪ੍ਰਧਾਨਗੀ ਦੀ ਹੋਈ ਚੋਣ ਵਿਚ 293 ਵੋਟਾਂ 'ਚੋਂ 224 ਵੋਟਾਂ ਹਾਸਲ ਕਰ ਕੇ ਮਨੀਸ਼ ਕੁਮਾਰ ਪੁੱਡਾ ਇਨਕਲੇਵ ਕਾਲੋਨੀ ਦੇ ਪ੍ਰਧਾਨ ਚੁਣੇ ਗਏ । ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਮਨੀਸ਼ ਕੁਮਾਰ ਦੇ ਪ੍ਰਧਾਨ ਬਣਨ 'ਤੇ ਉਨ੍ਹਾਂ ਦਾ ਸਨਮਾਨ ਕੀਤਾ । ਇਸ ਮੌਕੇ 'ਤੇ ਮਨੀਸ਼ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹੀਰਾ ਇਨਕਲੇਵ ਪੁੱਡਾ ਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਆਉਣ ਦੇਵਾਂਗਾ ਪਹਿਲਾਂ ਵੀ ਮੈਨੂੰ ਸਰਬ ਸੰਮਤੀ ਨਾਲ ਪ੍ਰਧਾਨ ਬਣਿਆ ਸੀ ਤੇ ਇਸ ਵਾਰ ਲੋਕਾਂ ਦੀ ਮੰਗ ਸੀ ਕਿ ਵੋਟਾਂ ਦੇ ਨਾਲ ਪ੍ਰਧਾਨ ਚੁਣਿਆ ਜਾਵੇ ਮੈਂ ਵੋਟਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਵੱਡੇ ਬਹੁਮਤ ਨਾਲ ਜਿੱਤਿਆ ਹੈ ਮੈਂ ਸਾਰੇ ਕੰਮ ਪਹਿਲ ਦੇ ਆਧਾਰ 'ਤੇ ਕਰਾਂਗਾ। ਇਸ ਮੌਕੇ ਕ੍ਰਿਸ਼ਨ ਕੁਮਾਰ ਗੋਇਲ, ਪਰਮਜੀਤ ਸਿੰਘ, ਮੋਹਨ ਸਿੰਘ, ਜੇ.ਪੀ. ਨਰੂਲਾ, ਰਾਜੇਸ਼ ਕੁਮਾਰ ਅਗਰਵਾਲ, ਅਛਰੂ ਰਾਮ, ਗੌਰਵ ਗਾਬਾ, ਸੋਮ ਨਾਥ ਕਾਂਸਲ, ਸੰਦੀਪ ਬਾਂਸਲ, ਸੋਮ ਨਾਥ ਢੱਲ, ਰਾਜੇਸ਼ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਪੁੱਡਾ ਕਾਲੋਨੀ ਦੇ ਨਵੇਂ ਬਣ ਪ੍ਰਧਾਨ ਢੀਂਗਰਾ ਅਤੇ ਕਾਲੋਨੀ ਮਨੀਸ਼ ਕੁਮਾਰ ਦਾ ਸਨਮਾਨ ਕੀਤਾ ਗਿਆ ।