
ਮਨੀਸ਼ਾ ਸਿਸੋਦੀਆ ਨੇ ਕੀਤੀ ਬਲਜਿੰਦਰ ਲੋਕ ਸਭਾ ਇੰਚਾਰਜਾਂ ਨਾਲ ਹੰਗਾਮੀ ਮੀਟਿੰਗ
- by Jasbeer Singh
- August 5, 2025

ਮਨੀਸ਼ਾ ਸਿਸੋਦੀਆ ਨੇ ਕੀਤੀ ਬਲਜਿੰਦਰ ਲੋਕ ਸਭਾ ਇੰਚਾਰਜਾਂ ਨਾਲ ਹੰਗਾਮੀ ਮੀਟਿੰਗ ਪਟਿਆਲਾ, 5 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ ਵਿਖੇ ਪੰਜਾਬ ਪ੍ਰਦੇਸ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਮੁਨੀਸ ਸਿਸੋਦੀਆ ਨੇ ਪੰਜਾਬ ਦੇ ਕੁਝ ਲੋਕ ਸਭਾ ਇੰਚਾਰਜਾ ਨਾਲ ਵਿਸੇਸ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ ਸੰਗਠਨ ਨੁੰ ਮਜਬੂਤ ਕਰਨ ਸੰਬੰਧੀ ਰਣਨੀਤੀ ਤਹਿਤ ਆਉਂਦੀਆਂ ਵਿਧਾਨ ਸਭਾ ਚੋਣਾ 2027 ਲਈ ਸਮੂਹ ਲੋਕ ਸਭਾ ਇੰਚਾਰਜਾਂ ਨੁੰ ਹੋਰ ਜਿਮੇਵਾਰੀਆ ਦਿਤੀਆ ਜਾਣਗੀਆਂ ਇਸ ਮੀਟਿੰਗ ਵਿੱਚ ਪਟਿਆਲਾ ਦੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ ਸਾਮਿਲ ਹੋਏ। ਬਲਜਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾ 2027 ਨੂੰ ਮੁੱਖ ਰਖਦਿਆਂ ਪੰਜਾਬ ਪ੍ਰਦੇਸ ਆਮ ਆਦਮੀ ਪਾਰਟੀ ਵੱਲੋ ਜੋ ਨਵਾਂ ਸੰਘਠਨ ਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਉਸ ਵਿੱਚ ਨਿਯੁਕਤ ਕੀਤੇ ਹਰ ਅਹੁਦੇਦਾਰ ਨੂੰ ਜੋ-ਜੋ ਜਿਮੇਵਾਰੀਆਂ ਦਿੱਤੀਆਂ ਜਾਣਗੀਆਂ। ਉਹਨਾ ਨੂੰ ਕਿਰਪਾ ਕਰਕੇ ਬੜੀ ਸੁਹਿਰਦਤਾ ਨਾਲ ਨਿਭਾਉਣ ਤਾਂ ਜੋ ਹਾਈਕਮਾਨ ਵੱਲੋ ਇਸ ਮੀਟਿੰਗ ਵਿੱਚ ਦਿੱਤੀਆ ਵਿਸੇਸ ਹਦਾਇਤਾਂ ਨੁੰ ਬੂਥ ਪੱਧਰ ਤੱਕ ਲਾਗੂ ਕੀਤਾ ਜਾ ਸਕੇ ਅਤੇ ਇਸ ਦੇ ਨਾਲ ਨਾਲ ਪੰਜਾਬ ਦੇ ਵਾਸੀਆ ਲਈ ਜੋ ਪੰਜਾਬ ਸਰਕਾਰ ਵੱਲੋ ਕਲੀਆਣਕਾਰੀ ਕੰਮ ਕੀਤੇ ਗਏ ਹਨ ਅਤੇ ਆਮ ਲੋਕਾਂ ਨੂੰ ਸਿਖਿਆ,ਸਿਹਤ ਅਤੇ ਹੋਰ ਆਰਥਿਕ ਸਹੂਲਤਾਂ ਦਿੱਤੀਆ ਗਈਆਂ ਹਨ ਉਹਨਾ ਨੁੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਢਿੱਲੋ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਅਤੇ ਮੁਸ਼ਕਲਾਂ ਨੁੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋ ਹਰ ਮਹੀਨੇ ਨਵੇਂ ਫੈਸਲੇ ਲਏ ਜਾਂਦੇ ਹਨ ਜੋ ਪੰਜਾਬ ਵਿੱਚ ਫੇਲੇ ਭਰਿੱਟਾਚਾਰ ਅਤੇ ਨਸ਼ਿਆਂ ਦੇ ਮਕੜ ਜਾਲ ਨੁੰ ਜੜੋ ਖਤਮ ਕੀਤਾ ਜਾ ਸਕੇ ਇਸ ਵਿੱਚ ਪੰਜਾਬ ਦੇ ਹਰ ਨਾਗਰਿਕ ਦੇ ਸਹਿਯੋਗ ਦੀ ਲੋੜ ਹੈ ।