ਚੰਡੀਗੜ੍ਹ ਨਿਗਮ ਦੀ ਸਿ਼ਕਾਇਤ ਤੇ ਪੁਲਸ ਨੇ ਕੀਤਾ ਅਣਪਛਾਤਿਆਂ ਵਿਰੁੱਧ ਕੇਸ ਦਰਜ
- by Jasbeer Singh
- March 10, 2026
ਚੰਡੀਗੜ੍ਹ ਨਿਗਮ ਦੀ ਸਿ਼ਕਾਇਤ ਤੇ ਪੁਲਸ ਨੇ ਕੀਤਾ ਅਣਪਛਾਤਿਆਂ ਵਿਰੁੱਧ ਕੇਸ ਦਰਜ ਚੰਡੀਗੜ੍ਹ, 10 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਨਗਰ ਨਿਗਮ ਨੇ ਚੰਡੀਗੜ੍ਹ ਪੁਲਸ ਕੋਲ ਅਣਪਛਾਤੇ ਵਿਅਕਤੀਆਂ ਵਿਰੁੱਧ ਸਿ਼ਕਾਇਤ ਦੇ ਕੇ ਦਰਜ ਕਰਵਾਇਆ ਗਿਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਵਲੋਂ ਜੋ ਚੰਡੀਗੜ੍ਹ ਪੁਲਸ ਦੀ ਅਪਰਾਧ ਸ਼ਾਖਾ ਕੋਲ ਸਿ਼ਕਾਇਤ ਦੇ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ ਤੇ ਜਿਸਦੀ ਜਾਂਚ ਜਾਰੀ ਹੈ ਇਹ ਮਾਮਲਾ ਚੰਡੀਗੜ੍ਹ ਨਗਰ ਨਿਗਮ ਨਾਲ ਸਬੰਧਤ ਇੱਕ ਧੋਖਾਧੜੀ ਵਾਲਾ ਫਿਕਸਡ ਡਿਪਾਜ਼ਿਟ ਦਾ ਹੈ। ਜਿਸ ਵਿੱਚ 116.84 ਕਰੋੜ ਰੁਪਏ ਸ਼ਾਮਲ ਹਨ । ਚੰਡੀਗੜ੍ਹ ਪੁਲਸ ਮੁਤਾਬਕ ਕੀ ਮਾਮਲਾ ਸਾਹਮਣੇ ਆਇਆ ਪੁਲਸ ਅਨੁਸਾਰ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਤੋਂ ਨਗਰ ਨਿਗਮ ਨੂੰ ਫੰਡ ਟ੍ਰਾਂਸਫਰ ਕਰਦੇ ਸਮੇਂ ਆਈ. ਡੀ. ਐਫ. ਸੀ. ਫਸਟ ਬੈਂਕ ਵਿੱਚ ਇੱਕ ਸਮਰਪਿਤ ਖਾਤਾ ਖੋਲ੍ਹਿਆ ਗਿਆ ਸੀ, ਜਿਸ ਖਾਤੇ ਦੇ ਆਧਾਰ `ਤੇ ਬੈਂਕ ਮੈਨੇਜਰ ਨੇ ਕਈ ਫਿਕਸਡ ਡਿਪਾਜ਼ਿਟ ਰਸੀਦਾਂ (ਐਫ. ਡੀ. ਆਰ.) ਜਾਰੀ ਕੀਤੀਆਂ ਸਨ ਪਰ ਬਾਅਦ ਵਿੱਚ ਜਦੋਂ ਇਨ੍ਹਾਂ ਐਫ. ਡੀ. ਆਰ. ਦੀ ਜਾਂਚ ਕੀਤੀ ਗਈ ਤਾਂ ਇਹ ਧੋਖਾਧੜੀ ਵਾਲੇ ਪਾਏ ਗਏ, ਜਿਨ੍ਹਾਂ ਦੀ ਕੁੱਲ ਰਕਮ 116.84 ਕਰੋੜ ਰੁੁਪਏ ਦੱਸੀ ਜਾ ਰਹੀ ਹੈ। ਬੈਕ ਨੇ ਪੁਲਸ ਨੂੰ ਨਿਗਮ ਖਾਤੇ ਵਿਚ ਰਕਮ ਜਮ੍ਹਾ ਕਰਨ ਬਾਰੇ ਕੀਤਾ ਸੂਚਿਤ ਜਾਂਚ ਦੌਰਾਨ ਫਸਟ ਬੈਂਕ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਸਾਰੀ ਰਕਮ ਨਗਰ ਨਿਗਮ ਦੇ ਖਾਤੇ ਵਿੱਚ ਵਾਪਸ ਜਮ੍ਹਾ ਕਰ ਦਿੱਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਗੜਬੜ ਲਗਭਗ ਦੋ ਮਹੀਨੇ ਪਹਿਲਾਂ ਹੋਈ ਸੀ । ਜਿਸ ਤੋਂ ਬਾਅਦ ਨਗਰ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਸੋਮਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਪੁਲਸ ਵਲੋਂ ਹੁਣ ਬੈਂਕ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ । ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਕੁਝ ਬੈਂਕ ਕਰਮਚਾਰੀ ਅਤੇ ਅਧਿਕਾਰੀ ਵੀ ਰਾਡਾਰ `ਤੇ ਹਨ। ਆਈ. ਡੀ. ਐਫ. ਸੀ. ਬੈਂਕ ਘੁਟਾਲੇ ਸਬੰਧੀ ਪਹਿਲਾਂ ਵੀ ਦਰਜ ਹੈ ਐਫ. ਆਈ. ਆਰ. ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਵਿੱਚ 590 ਕਰੋੜ ਰੁਪਏ ਦੇ ਆਈ. ਡੀ. ਐਫ. ਸੀ. ਬੈਂਕ ਘੁਟਾਲੇ ਦੇ ਸਬੰਧ ਵਿੱਚ ਪਹਿਲਾਂ ਹੀ ਇੱਕ ਐਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਬੈਂਕ ਦੇ ਸਾਬਕਾ ਮੈਨੇਜਰ, ਰਿਭਵ ਰਿਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਮੌਜੂਦਾ ਮਾਮਲੇ ਵਿੱਚ ਵੀ ਰਿਸ਼ੀ ਦਾ ਨਾਮ ਸਾਹਮਣੇ ਆ ਰਿਹਾ ਹੈ ਅਤੇ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।
