ਸੜਕ ਕੰਢੇ ਖੜ੍ਹੀ ਕਾਰ ਦੀ ਕਾਰ ਨਾਲ ਟੱਕਰ ਕਾਰਨ ਤਿੰਨ ਦੀ ਮੌਤ ਇਕ ਜ਼ਖ਼ਮੀ ਹੁਸਿ਼ਆਰਪੁਰ, 10 ਮਾਰਚ 2026 : ਪੰਜਾਬ ਦੇ ਜਲੰਧਰ-ਪਠਾਨਕੋਟ ਕੌਮੀ ਰਾਜਮਾਰਗ ਤੇ ਸੜਕ ਕੰਢੇ ਖੜ੍ਹੀ ਕਾਰ ਵਿਚ ਕਾਰ ਵੱਜਣ ਨਾਲ ਤਿੰਨ ਦੀ ਮੌਤ ਤੇ ਇਕ ਜ਼ਖ਼ਮੀ ਹੋਇਆ ਹੈ। ਕੌਣ ਹਨ ਤਿੰਨ ਜਣੇ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਮੁਤਾਬਕ ਜੋ ਹੁਸਿ਼ਆਰਪੁਰ ਜਿ਼ਲਾ ਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ `ਤੇ ਸੜਕ ਕੰਢੇ ਖੜ੍ਹੀ ਇੱਕ ਐਸ. ਯੂ. ਵੀ. ਨਾਲ ਇੱਕ ਕਾਰ ਦੀ ਟੱਕਰ ਹੋਣ ਕਾਰਨ ਇੱਕ ਔਰਤ ਅਤੇ ਉਸਦੇ ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਸੀ ਦੇ ਵਿਚ ਮਰਨ ਵਾਲਿਆਂ ਵਿਚ ਸ਼ਬਨਮ ਸੈਣੀ (48) ਅਤੇ ਉਸਦਾ ਪੁੱਤਰ ਤੁਸ਼ਾਂਤ (18) ਵਜੋਂ ਹੋਈ ਹੈ, ਜੋ ਕਿ ਇੱਕ ਅਰਟੀਗਾ ਕਾਰ ਵਿੱਚ ਸਫ਼ਰ ਕਰ ਰਹੇ ਸਨ, ਜਦੋਂ ਕਿ ਰਾਹੁਲ (25) ਇੱਕ ਐਸ. ਯੂ. ਵੀ. ਵਿੱਚ ਸਫ਼ਰ ਕਰ ਰਿਹਾ ਸੀ । ਥਾਣਾ ਇੰਚਾਰਜ ਨੇ ਸੜਕ ਹਾਦਸੇ ਬਾਰੇ ਕੀ ਜਾਣਕਾਰੀ ਦਿੱਤੀ ਟਾਂਡਾ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਿੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਹਾਦਸਾ ਸੋਮਵਾਰ ਦੇਰ ਰਾਤ ਉਦੋਂ ਵਾਪਰਿਆ ਜਦੋਂ ਸੈਣੀ ਅਤੇ ਉਸਦਾ ਪੁੱਤਰ ਜਲੰਧਰ ਤੋਂ ਦਸੂਹਾ ਜਾ ਰਹੇ ਸਨ । ਉਨ੍ਹਾਂ ਕਿਹਾ ਕਿ ਚੋਲਾਂਗ ਆਇਲ ਪਲਾਜ਼ਾ ਨੇੜੇ ਅਚਾਨਕ ਗੱਡੀ ਨੇ ਕੰਟਰੋਲ ਗੁਆ ਦਿੱਤਾ ਅਤੇ ਸੜਕ ਦੇ ਕਿਨਾਰੇ ਖੜ੍ਹੀ ਐਸਯੂਵੀ ਨਾਲ ਟੱਕਰ ਮਾਰ ਦਿੱਤੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਐਸ. ਯੂ. ਵੀ. ਪਲਟ ਗਈ ਅਤੇ ਸੜਕ ਦੇ ਕਿਨਾਰੇ ਡਿੱਗ ਗਈ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ।
