post

Jasbeer Singh

(Chief Editor)

Patiala News

ਮਣਕੂ ਐਗਰੋਟੈਕ ਸਮਾਣਾ ਦੇ ਐਮ. ਡੀ. ਸੁਖਵਿੰਦਰ ਸਿੰਘ ਮਣਕੂ ਨੇ ਰੈਡ ਕਰਾਸ ਸੁਸਾਇਟੀ ਨੂੰ 'ਵਿਜ਼ਨ ਕੇਅਰ' ਲਈ 3.52 ਲੱਖ ਰੁਪ

post-img

ਮਣਕੂ ਐਗਰੋਟੈਕ ਸਮਾਣਾ ਦੇ ਐਮ. ਡੀ. ਸੁਖਵਿੰਦਰ ਸਿੰਘ ਮਣਕੂ ਨੇ ਰੈਡ ਕਰਾਸ ਸੁਸਾਇਟੀ ਨੂੰ 'ਵਿਜ਼ਨ ਕੇਅਰ' ਲਈ 3.52 ਲੱਖ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ -ਮਣਕੂ ਐਗਰੋਟੈਕ ਵੱਲੋਂ ਸਮਾਜ ਭਲਾਈ ਲਈ ਕੀਤੀਆਂ ਸੇਵਾਵਾਂ ਸ਼ਲਾਘਾਯੋਗ : ਡਾ. ਪ੍ਰੀਤੀ ਯਾਦਵ ਪਟਿਆਲਾ, 26 ਦਸੰਬਰ : ਮਣਕੂ ਐਗਰੋਟੈਕ ਪ੍ਰਾਈਵੇਟ ਲਿਮਟਿਡ ਸਮਾਣਾ ਦੇ ਐਮ. ਡੀ. ਸੁਖਵਿੰਦਰ ਸਿੰਘ ਮਣਕੂ ਨੇ ਆਪਣੇ ਸੀ. ਐਸ. ਆਰ. ਫੰਡਾਂ ਵਿੱਚੋਂ 3 ਲੱਖ 52 ਹਜ਼ਾਰ ਰੁਪਏ ਦਾ ਚੈਕ ਇੰਡੀਅਨ ਰੈਡ ਕਰਾਸ ਸੁਸਾਇਟੀ ਪਟਿਆਲਾ ਨੂੰ 'ਵਿਜ਼ਨ ਕੇਅਰ' ਪ੍ਰਾਜੈਕਟ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਂਦਵ ਨੂੰ ਸੌਂਪਿਆ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸਾਰੇ 16 ਸਿੱਖਿਆ ਬਲਾਕਾਂ ਵਿੱਚ ਜ਼ਿਲ੍ਹਾ ਸਿੱਖਿਆ ਸੁਸਾਇਟੀ ਰਾਹੀਂ ਨਜ਼ਰ ਦੀ ਸੰਭਾਲ ਲਈ ਜਾਗਰੂਕਤਾ ਮੁਹਿੰਮ ਚਲਾਕੇ ਸਰਕਾਰੀ ਸਕੂਲਾਂ ਦੇ 88000 ਵਿਦਿਆਰਥੀਆਂ ਦੀ ਨਜ਼ਰ ਚੈਕ ਕਰਵਾ ਕੇ ਉਨ੍ਹਾਂ ਨੂੰ ਲੋੜੀਂਦੀਆਂ ਐਨਕਾਂ ਪ੍ਰਦਾਨ ਕੀਤੀਆਂ ਜਾਣੀਆਂ ਹਨ । ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਜੋਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੁਖਵਿੰਦਰ ਸਿੰਘ ਮਣਕੂ ਵੱਲੋਂ ਮਣਕੂ ਐਗਰੋਟੈਕ ਪ੍ਰਾਈਵੇਟ ਲਿਮਟਿਡ ਦੇ ਸੀ. ਐਸ. ਆਰ. ਫੰਡਾਂ ਵਿੱਚੋਂ ਸਮਾਜ ਭਲਾਈ ਲਈ ਦਿੱਤੇ ਜਾ ਰਹੇ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ । ਉਨ੍ਹਾਂ ਅਪੀਲ ਕੀਤੀ ਕਿ ਹੋਰ ਸੰਸਥਾਵਾਂ ਵੀ ਇਸੇ ਤਰ੍ਹਾਂ ਸਮਾਜ ਭਲਾਈ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ । ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ, ਮਣਕੂ ਐਗਰੋਟੈਕ ਦੇ ਸੀ. ਏ. ਰਾਜੇਸ਼ ਗੁਪਤਾ ਅਤੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਵੀ ਮੌਜੂਦ ਸਨ । ਸੁਖਵਿੰਦਰ ਸਿੰਘ ਮਣਕੂ ਨੇ ਦੱਸਿਆ ਕਿ ਮਣਕੂ ਐਗਰੋਟੈਕ ਸਮਾਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਕੋਵਿਡ ਸਮੇਂ 20 ਲੱਖ ਰੁਪਏ, ਸਿਵਲ ਹਸਪਤਾਲ ਸਮਾਣਾ ਲਈ ਡਾਇਲਾਸਿਸ ਯੂਨਿਟ, ਜੈਨਰੇਟਰ ਸੈਟ ਤੇ ਲਾਂਡਰੀ ਲਈ 54 ਲੱਖ ਰੁਪਏ, ਚੈਕ ਇੰਡੀਅਨ ਰੈਡ ਕਰਾਸ ਸੁਸਾਇਟੀ ਪਟਿਆਲਾ ਲਈ ਮੈਡੀਕਲ ਫੈਸਿਲਟੀਜ਼ ਦੀ ਅਪਗ੍ਰੇਡੇਸ਼ਨ ਤੇ ਮੈਡੀਕਲ ਸਾਜੋ-ਸਮਾਨ ਖਰੀਦਣ ਲਈ 50 ਲੱਖ ਰੁਪਏ ਦਾ ਚੈਕ ਦੇਣ ਸਮੇਤ ਹੋਰ ਵੀ ਕਈ ਸਮਾਜਿਕ ਕੰਮਾਂ ਲਈ ਆਪਣਾ ਯੋਗਦਾਨ ਪਾਇਆ ਹੈ ।

Related Post