
ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਮਾਨ ਸਰਕਾਰ ਦੀ ਲੜਾਈ ਫੈਸਲਾਕੁੰਨ: ਵਿਧਾਇਕ ਗੁਰਲਾਲ ਘਨੌਰ
- by Jasbeer Singh
- June 2, 2025

ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਮਾਨ ਸਰਕਾਰ ਦੀ ਲੜਾਈ ਫੈਸਲਾਕੁੰਨ: ਵਿਧਾਇਕ ਗੁਰਲਾਲ ਘਨੌਰ -ਕਿਹਾ, ਪੰਜਾਬ ਅਤੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਘਨੌਰ, 2 ਜੂਨ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਫੈਸਲਾਕੁੰਨ ਲੜਾਈ ਹੈ। ਇਹ ਪ੍ਰਗਟਾਵਾ ਕਰਦਿਆਂ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਨਸ਼ਿਆਂ ਵਿਰੁੱਧ ਸਪਸ਼ਟ ਟੀਚਿਆਂ ਨੂੰ ਨਿਸ਼ਾਨੇ ‘ਤੇ ਰੱਖ ਕੇ ਕੰਮ ਕੀਤਾ ਹੈ।ਸੂਬਾ ਸਰਕਾਰ ਦੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਯਤਨਾਂ ਤੋ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਅਤੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਮੁਲਕ ਤੋਂ ਬਾਹਰ ਆ ਰਹੀ ਤਸਕਰੀ ਅਤੇ ਅੰਦਰੋਂ ਚੱਲ ਰਹੀ ਦੁਰਵਰਤੋਂ ਵਿਰੁੱਧ ਆਮ ਪਬਲਿਕ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਇਸੇ ਸੰਦਰਭ 'ਚ ਘਨੌਰ ਹਲਕੇ ਦੇ ਪਿੰਡਾਂ ਕਬੂਲਪੁਰ, ਹਸਨਪੁਰ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਇਹ ਲੜਾਈ ਸਿਰਫ ਸਰਕਾਰੀ ਪੱਧਰ 'ਤੇ ਨਹੀਂ, ਸਗੋਂ ਹਰ ਘਰ, ਹਰ ਪਿੰਡ ਅਤੇ ਹਰ ਨਾਗਰਿਕ ਦੀ ਸਾਂਝੀ ਲੜਾਈ ਹੈ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੀ ਮਹੱਤਤਾ ਉਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪਿੰਡ ਪੱਧਰ 'ਤੇ ਵਾਲੀਬਾਲ ਕੋਰਟਾਂ ਅਤੇ ਖੇਡ ਸਟੇਡੀਅਮ ਬਣਾਉਣ ਜਿਹੇ ਕਦਮ ਚੁੱਕ ਕੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਰਸਤੇ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਹੈ।ਨਸ਼ਾ ਮੁਕਤੀ ਯਾਤਰਾ ਦੌਰਾਨ ਉਨ੍ਹਾਂ ਲੋਕਾਂ ਨੂੰ ਨਸ਼ਾ ਨਾ ਸੇਵਣ ਕਰਨ ਅਤੇ ਨਾ ਨਸ਼ਾ ਵਿਕਣ ਦੇਣ ਦੀ ਸਹੁੰ ਵੀ ਚੁਕਾਈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਨਾ ਸਿਰਫ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾ ਰਹੀ ਹੈ, ਬਲਕਿ ਲੋਕਾਂ 'ਚ ਇੱਕਜੁੱਟਤਾ ਅਤੇ ਭਰੋਸਾ ਵੀ ਪੈਦਾ ਕਰ ਰਹੀ ਹੈ ਕਿ ਉਹ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾ ਸਕਦੇ ਹਨ। ਯੁੱਧ ਨਸ਼ਿਆਂ ਵਿਰੁੱਧ ਯਾਤਰਾ ਦੌਰਾਨ ਵਿਧਾਇਕ ਗੁਰਲਾਲ ਘਨੌਰ ਦੀ ਕੋਆਰਡੀਨੇਟਰ ਟੀਮ ਨੇ ਵੀ ਵੱਖ-ਵੱਖ ਪਿੰਡ ਲੋਹਾਖੇੜੀ, ਜੱਬੋਮਾਜਰਾ, ਨਰੈਣਗੜ, ਜਮੀਤਗੜ ਆਦਿ ਵਿੱਚ ਜਾਗਰੂਕਤਾ ਸੈਮੀਨਾਰ ਕੀਤੇ। ਇਸ ਮੌਕੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਸਰਪੰਚ ਦਵਿੰਦਰ ਸਿੰਘ ਭੰਗੂ, ਸਰਪੰਚ ਜਗਬੀਰ ਸਿੰਘ ਜੱਗੀ ਕਬੂਲਪੁਰ, ਬਲਵੰਤ ਸਿੰਘ ਸਾਬਕਾ ਸਰਪੰਚ ਕਬੂਲਪੁਰ, ਦਵਿੰਦਰ ਸਿੰਘ ਸਰਪੰਚ ਮਾੜੀਆਂ, ਪਿੰਦਰ ਸਰਪੰਚ ਬਘੌਰਾ, ਦਰਸ਼ਨ ਸਿੰਘ ਮੰਜੋਲੀ, ਗੁਰਦੀਪ ਸਿੰਘ ਵਿਕਸੀ ਚੱਪੜ, ਇੰਦਰਜੀਤ ਸਿੰਘ ਨੰਬਰਦਾਰ ਸਰਪੰਚ ਗੁਰਚਰਨ ਸਿੰਘ ਵਿੱਰਕ ਖੈਰਪੁਰ, ਚੇਤਨ ਸਿੰਘ ਸਰਪੰਚ ਸਲੇਮਪੁਰ, ਹਰਦੇਵ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਾਰਟੀ ਅਹੁਦੇਦਾਰ ਮੌਜੂਦ ਸਨ।