
-1719817522.jpg)
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਖੜ੍ਹਨ ਦਾ ਫ਼ੈਸਲਾ ਕਰਦਿਆਂ ਕਿਹਾ ਕਿ ਪਾਰਟੀ ਅੰਦਰੋਂ ਹੀ ਕੁਝ ਆਗੂਆਂ ਦੇ ਵੱਖ ਹੋਣ ਨਾਲ ਅਕਾਲੀ ਦਲ ਨੂੰ ਕੋਈ ਖ਼ਤਰਾ ਨਹੀਂ, ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਪਾਰਟੀ ਆਪਣੇ ਸਿਧਾਂਤਾਂ ’ਤੇ ਖੜ੍ਹ ਹੈ। ਪਾਰਟੀ ਦਾ ਹਰ ਆਗੂ ਅਤੇ ਵਰਕਰ ਪਾਰਟੀ ਪ੍ਰਧਾਨ ਵਿੱਚ ਭਰੋਸਾ ਪ੍ਰਗਟਾ ਰਿਹਾ ਹੈ। ਸ੍ਰੀ ਲੌਟ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਤਨ, ਮਨ ਤੇ ਧਨ ਤੋਂ ਪਾਰਟੀ ਦੇ ਫ਼ੈਸਲਿਆਂ ਦੇ ਨਾਲ ਹਮੇਸ਼ਾ ਖੜ੍ਹਾ ਸੀ ਤੇ ਖੜ੍ਹਾ ਰਹੇਗਾ। ਇਸ ਮੌਕੇ ਜਥੇਦਾਰ ਬਲਤੇਜ ਸਿੰਘ ਖੋਖ, ਅਵਜਿੰਦਰ ਸਿੰਘ ਨਾਨੋਕੀ ਜ਼ਿਲ੍ਹਾ ਪ੍ਰਧਾਨ ਕਿਸਾਨ ਆਗੂ, ਤਲਵਿੰਦਰ ਸਿੰਘ ਪੱਪੂ, ਮਨਮੋਹਨ ਸਿੰਘ ਕੁੱਕੂ, ਮਨਜੀਤ ਚਹਿਲ ਮੁਲਾਜ਼ਮ ਆਗੂ, ਬੰਤਾ ਸਿੰਘ ਸਰਕਲ ਪ੍ਰਧਾਨ, ਜ਼ੋਰਾਵਰ ਸਿੰਘ ਲੁਬਾਣਾ, ਭਰਪੂਰ ਸਿੰਘ, ਗੁਰਸੇਵਕ ਸਿੰਘ ਗੋਲੂ, ਜੱਸਾ ਖੋਖ, ਬਲਜਿੰਦਰ ਸੰਧੂ, ਹਰਫੂਲ ਭੰਗੂ, ਰਾਮ ਸਿੰਘ ਰਾਮਾ, ਗੁਰਜੰਟ ਸਹੌਲੀ, ਸੋਨੂੰ ਸੂਦ, ਜੱਗੀ ਸਰਪੰਚ ਸ਼ਾਮਲ ਸਨ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਸਿਰਫ਼ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕੀਤੀ ਹੈ। ਮਿੰਟਾ ਨੇ ਕਿਹਾ ਕਿ ਪ੍ਰੋ. ਚੰਦੂਮਾਜਰਾ ਤੇ ਰੱਖੜਾ ਨੇ ਪਾਰਟੀ ਵਿਚ ਰਹਿੰਦਿਆਂ ਹਮੇਸ਼ਾ ਛੋਟੇ ਵਰਕਰਾਂ ਤੇ ਆਗੂਆਂ ਨੂੰ ਰੋਲ ਕੇ ਰੱਖਿਆ ਹੈ।