post

Admin

(Chief Editor)

Haryana News

ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼

post-img

ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼

ਸੋਨੀਪਤ, 23 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਸੋਨੀਪਤ ਦੇ ਪਿੰਡ ਔਰੰਗਾਬਾਦ (Village Aurangabad) ਵਿਖੇ ਇਕ ਕਮਰੇ ਵਿਚ ਫਾਹੇ ਨਾਲ ਲਟਕਦੀ ਹੋਈ ਵਿਆਹੁਤਾ ਮਹਿਲਾ ਦੀ ਲਾਸ਼ ਮਿਲਣ ਦਾ ਸਮਾਚਾਰ ਹੈ ।

ਪਤੀ ਸਮੇਤ 3 ਖਿ਼ਲਾਫ਼ ਕੇਸ ਦਰਜ

ਪਿੰਡ ਔਰੰਗਾਬਾਦ ਵਿੱਚ 34 ਸਾਲਾ ਵਿਆਹੁਤਾ ਦੀ ਲਾਸ਼ ਘਰ ਦੇ ਬੰਦ ਕਮਰੇ ਵਿੱਚ ਫਾਹੇ ਨਾਲ ਲਟਕਦੀ (Hanging by a noose) ਮਿਲੀ । ਸੂਚਨਾ ਮਿਲਣ ’ਤੇ ਰਾਈ ਥਾਣਾ ਪੁਲਸ ਅਤੇ ਐੱਫ. ਐੱਸ. ਐੱਲ. ਟੀਮ ਮੌਕੇ ’ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ (Postmortem) ਕਰਵਾਇਆ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸਿ਼ਕਾਇਤ ’ਤੇ ਪਤੀ ਸਮੇਤ ਸਹੁਰੇ ਪਰਿਵਾਰ ਦੇ 3 ਲੋਕਾਂ ਖਿ਼ਲਾਫ਼ ਖੁਦਕੁਸ਼ੀ ਲਈ ਉਕਸਾਉਣ ਅਤੇ ਦਾਜ਼ ਲਈ ਤੰਗ-ਪ੍ਰੇਸ਼ਾਨ ਕਰਨ ਸਮੇਤ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਵਿਆਹੁਤਾ ਮਹਿਲਾ ਦੇ ਪਿਤਾ ਨੇ ਕੀ ਕੀ ਦੋਸ਼ ਲਗਾਇਆ

ਗਾਜ਼ੀਆਬਾਦ ਵਾਸੀ ਹੀਰਾ ਲਾਲ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਲਲਿਤਾ ਦਾ ਸਾਲ 2018 ਵਿੱਚ ਪਿੰਡ ਔਰੰਗਾਬਾਦ ਵਾਸੀ ਵੀਰਿੰਦਰ ਨਾਲ ਵਿਆਹ ਹੋਇਆ ਸੀ । ਵਿਆਹ ਤੋਂ ਬਾਅਦ ਹੀ ਦਾਜ਼ ਦੀ ਮੰਗ ਨੂੰ ਲੈ ਕੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ । ਉਨ੍ਹਾਂ ਦਾ ਦੋਸ਼ ਹੈ ਕਿ ਸਹੁਰਾ ਪਰਿਵਾਰ ਕਾਰ ਦੀ ਮੰਗ ਕਰ ਰਿਹਾ ਸੀ ਅਤੇ 2 ਸਾਲ ਪਹਿਲਾਂ ਨਕਦੀ ਦੇਣ ਦੇ ਬਾਵਜੂਦ ਵੀ ਤੰਗ-ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਗਿਆ । ਪੋਸਟਮਾਰਟਮ (Postmortem) ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ, ਜਿਸ ਨੂੰ ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲੇ ਆਪਣੇ ਨਾਲ ਲੈ ਗਏ ।

Related Post

Instagram