post

Jasbeer Singh

(Chief Editor)

Patiala News

ਕੇਂਦਰੀ ਜੇਲ ਪਟਿਆਲਾ ਵਿਖੇ ਵਿਸ਼ਾਲ ਦੰਦਾਂ ਦਾ ਚੈਂਕਅਪ ਕੈਂਪ ਆਯੋਜਿਤ

post-img

ਕੇਂਦਰੀ ਜੇਲ ਪਟਿਆਲਾ ਵਿਖੇ ਵਿਸ਼ਾਲ ਦੰਦਾਂ ਦਾ ਚੈਂਕਅਪ ਕੈਂਪ ਆਯੋਜਿਤ ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਤੇ ਜੇਲ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਏ. ਡੀ. ਜੀ. ਪੀ. (ਜੇਲਾਂ) ਅਰੁਣਪਾਲ ਸਿੰਘ ਦੀ ਦਿਸ਼ਾ ਨਿਰਦੇਸ਼ਾ ਹੇਠਾਂ ਵਰੁਣ ਸ਼ਰਮਾ ਸੁਪਰਡੈਂਟ ਜੇਲ ਦੀ ਨਿਗਰਾਨੀ ਹੇਠ ਸੈਂਟਰਲ ਜੇਲ ਪਟਿਆਲਾ ਵਿਖੇ ਕੈਦੀਆਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਵਿਸ਼ਾਲ ਦੰਦਾਂ ਦਾ ਚੈਂਕਅਪ ਕੈਂਪ ਡਾ. ਦੀਪ ਸਿੰਘ ਗੁਰੂ ਨਾਨਕ ਦੇਵ ਡੈਂਟਲ ਕੇਅਰ ਉਪਕਾਰ ਨਗਰ, ਫੈਕਟਰੀ ਏਰੀਆ ਦੀ ਟੀਮ ਵਲੋਂ ਲਗਾਇਆ ਗਿਆ । ਇਸ ਦੌਰਾਨ ਲਗਭਗ 230 ਮਰੀਜਾਂ ਦੀ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਹਰਿ ਸਹਾਇ ਸੇਵਾ ਦਲ ਵਲੋਂ ਮੁਫਤ ਪੇਸਟਾਂ, ਬੁਰਸ਼, ਮਾਉਥ ਵਾਸ਼ ,ਦਵਾਈਆਂ ਕੈਦੀਆਂ ਨੂੰ ਦਿੱਤੀਆਂ ਗਈਆਂ । ਇਸ ਦੌਰਾਨ ਡਾ. ਦੀਪ ਸਿੰਘ ਵਲੋਂ ਸੁਪਰਡੈਂਟ ਜੇਲ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਵਲੋਂ ਡਾ.ਦੀਪ ਸਿੰਘ ਦੁਆਰਾ ਕੀਤੇ ਜਾ ਰਹੇ ਸਮਾਜ ਸੇਵਾ ਕੰਮਾਂ ਦੀ ਸ਼ਲਾਘਾ ਕੀਤੀ ਗਈ । ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਵਲਜੀਤ ਸਿੰਘ ਟਾਵਰ ਸਿਕਿਉਰਟੀ ਇਨਚਾਰਜ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ ।

Related Post