go to login
post

Jasbeer Singh

(Chief Editor)

National

ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਥਾਣਾ ਰਿਫਾਇਨਰੀ ਖੇਤਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਨਾਲ ਮਥੁਰਾ ਅਤੇ ਦਿੱਲੀ ਪੁ

post-img

ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਥਾਣਾ ਰਿਫਾਇਨਰੀ ਖੇਤਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਨਾਲ ਮਥੁਰਾ ਅਤੇ ਦਿੱਲੀ ਪੁਲਿਸ ਦੀ ਮੁਠਭੇੜ ਹੋਈ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਥਾਣਾ ਰਿਫਾਇਨਰੀ ਖੇਤਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਨਾਲ ਮਥੁਰਾ ਅਤੇ ਦਿੱਲੀ ਪੁਲਿਸ ਦੀ ਮੁਠਭੇੜ ਹੋ ਗਈ। ਇਸ ਮੁਕਾਬਲੇ ‘ਚ ਸ਼ੂਟਰ ਦੀ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਅਪਰਾਧੀ ਯੂਪੀ ਦੇ ਬਦਾਯੂੰ ਦਾ ਰਹਿਣ ਵਾਲਾ ਹੈ ਅਤੇ ਦਿੱਲੀ ਦੇ ਨਾਦਿਰ ਸ਼ਾਹ ਕਤਲ ਕਾਂਡ ਵਿਚ ਸ਼ਾਮਲ ਸੀ। ਹਾਲ ਹੀ ਵਿਚ ਦਿੱਲੀ ‘ਚ ਸਨਸਨੀਖੇਜ਼ ਨਾਦਿਰ ਸ਼ਾਹ ਕਤਲ ਕਾਂਡ ‘ਚ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਲਾਰੈਂਸ ਗੈਂਗ ਦੇ ਸ਼ੂਟਰ ਯੋਗੇਸ਼ ਕੁਮਾਰ ਉਰਫ ਰਾਜੂ ਦੀ ਭਾਲ ਕਰ ਰਿਹਾ ਸੀ। ਵੀਰਵਾਰ ਸਵੇਰੇ ਮੁਖਬਰ ਦੀ ਸੂਚਨਾ ‘ਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਮਥੁਰਾ ਦੇ ਰਿਫਾਇਨਰੀ ਥਾਣਾ ਖੇਤਰ ‘ਚ ਪਹੁੰਚਿਆ, ਜਿੱਥੇ ਉਸ ਨੂੰ 26 ਸਾਲਾ ਯੋਗੇਸ਼ ਕੁਮਾਰ ਉਰਫ ਰਾਜੂ ਪੁੱਤਰ ਪ੍ਰੇਮ ਬਾਬੂ ਦੇ ਲੁਕੇ ਹੋਣ ਦੀ ਸੂਚਨਾ ਮਿਲੀ। ਯੋਗੇਸ਼ ਦੀ ਲੋਕੇਸ਼ਨ ਦਾ ਪਤਾ ਲੱਗਦੇ ਹੀ ਦਿੱਲੀ ਪੁਲਿਸ ਅਤੇ ਰਿਫਾਇਨਰੀ ਪੁਲਿਸ ਸਟੇਸ਼ਨ ਦੀ ਟੀਮ ਨੇ ਯੋਗੇਸ਼ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ-ਆਗਰਾ ਨੈਸ਼ਨਲ ਹਾਈਵੇ ‘ਤੇ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਯੋਗੇਸ਼ ਨੂੰ ਚਿੱਟੇ ਰੰਗ ਦੀ ਬਿਨਾਂ ਨੰਬਰੀ ਅਪਾਚੇ ਬਾਈਕ ‘ਤੇ ਆਉਂਦੇ ਦੇਖਿਆ। ਇਸ ਤੋਂ ਪਹਿਲਾਂ ਕਿ ਪੁਲਿਸ ਉਸ ਨੂੰ ਫੜਦੀ, ਯੋਗੇਸ਼ ਨੇ ਬਾਈਕ ਨੂੰ ਰੇਲਵੇ ਸਟੇਸ਼ਨ ਰੋਡ ਵੱਲ ਮੋੜ ਦਿੱਤਾ, ਜਿੱਥੇ ਰੇਲਵੇ ਫਾਟਕ ਤੋਂ 200 ਕਦਮ ਪਹਿਲਾਂ ਪੁਲਿਸ ਨਾਲ ਉਸ ਦਾ ਮੁਕਾਬਲਾ ਹੋ ਗਿਆ। ਸ਼ਾਰਪ ਸ਼ੂਟਰ ਨਾਲ ਹੋਏ ਮੁਕਾਬਲੇ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਯੋਗੇਸ਼ ਜ਼ਖ਼ਮੀ ਹੋ ਗਿਆ। ਉਸ ਦੀ ਲੱਤ ‘ਚ ਗੋਲੀ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਜ਼ਖਮੀ ਹਾਲਤ ‘ਚ ਗ੍ਰਿਫਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ। ਪੁਲਿਸ ਨੇ ਯੋਗੇਸ਼ ਕੋਲੋਂ ਇੱਕ 32 ਬੋਰ ਦਾ ਪਿਸਤੌਲ, 10 ਕਾਰਤੂਸ ਅਤੇ ਅਪਾਚੇ ਬਾਈਕ ਬਰਾਮਦ ਕੀਤੀ ਹੈ। ਮੁਕਾਬਲੇ ਵਿਚ ਜ਼ਖਮੀ ਹੋਏ ਸ਼ੂਟਰ ਯੋਗੇਸ਼ ਨੇ ਲਾਰੈਂਸ ਗੈਂਗ ਅਤੇ ਹਾਸ਼ਿਮ ਗੈਂਗ ਲਈ ਕੰਮ ਕੀਤਾ ਸੀ। ਉਸ ਨੇ ਉੱਤਰ ਪ੍ਰਦੇਸ਼ ਵਿੱਚ ਕਈ ਕਤਲ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਸੀ। ਕੁਝ ਦਿਨ ਪਹਿਲਾਂ ਇਸ ਨੇ ਦਿੱਲੀ ਵਿੱਚ ਸਨਸਨੀਖੇਜ਼ ਨਾਦਿਰ ਸ਼ਾਹ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ। ਪੁਲਿਸ ਇਸ ਮਾਮਲੇ ਵਿੱਚ ਉਸ ਦੀ ਭਾਲ ਕਰ ਰਹੀ ਸੀ।

Related Post