post

Jasbeer Singh

(Chief Editor)

Patiala News

ਮੇਅਰ ਗੋਗੀਆ ਨੇ ਤੋੜੀ ਪੁਰਾਣੀ ਰੀਤ

post-img

ਮੇਅਰ ਗੋਗੀਆ ਨੇ ਤੋੜੀ ਪੁਰਾਣੀ ਰੀਤ -ਮੇਅਰ ਦਫਤਰ ਜਾਣ ਲਈ ਹੁਣ ਨਹੀਂ ਦੇਣੀ ਪੈਂਦੀ ਪਰਚੀ - ਜਨਤਾ ਲਈ ਮੁਕੰਮਲ ਖੁੱਲਾ ਰਹਿੰਦਾ ਮੇਅਰ ਕੁੰਦਨ ਗੋਗੀਆ ਦਾ ਦਫਤਰ ਪਟਿਆਲਾ 4 ਮਾਰਚ : ਆਪਣੀ ਸਾਦਗੀ ਲਈ ਜਾਣੇ ਜਾਂਦੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਪੁਰਾਣੀਆਂ ਰੀਤਾਂ ਤੇ ਪੋਚਾ ਫੇਰਦਿਆਂ ਮੇਅਰ ਦਫਤਰ ਵਿੱਚ ਐਂਟਰੀ ਲਈ ਚੱਲਦਾ ਪਰਚੀ ਸਿਸਟਮ ਬੰਦ ਕਰ ਜਨਤਾ ਲਈ ਦਰਵਾਜ਼ੇ ਖੁੱਲੇ ਰੱਖੇ ਹੋਏ ਹਨ। ਅੱਜ ਮੰਗਲਵਾਰ ਨੂੰ ਨਗਰ ਨਿਗਮ ਵਿਖੇ ਦਫਤਰ ਵਿੱਚ ਬੈਠ ਕੇ ਜਨਤਾ ਦੌਰਾਨ ਮੇਅਰ ਕੁੰਦਨ ਗੋਗੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਗਠਨ ਇੰਚਾਰਜ ਸੰਦੀਪ ਪਾਠਕ, ਸੂਬਾ ਪ੍ਰਧਾਨ ਅਮਨ ਅਰੌੜਾ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਤੇ ਪਾਰਟੀ ਲੀਡਰਸ਼ਿਪ ਨੇ ਮੇਅਰ ਬਣਾ ਕੇ ਜੋ ਮਾਣ ਬਖਸ਼ਿਆ ਹੈ, ਉਹ ਲਗਾਈ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜਿੱਥੇ ਪਟਿਆਲਾ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਯੋਗਦਾਨ ਪਾਉਣਗੇ ਉਥੇ ਨਗਰ ਨਿਗਮ ਦੀ ਆਮਦਨ ਵਧਾ ਕੇ ਆਮ ਜਨਤਾ ਸਾਹਮਣੇ 90 ਦਿਨ ਦਾ ਰਿਪੋਰਟ ਕਾਰਡ ਜਨਤਾ ਸਾਹਮਣੇ ਰੱਖਣਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਆਮ ਜਿਹੇ ਵਰਕਰ ਸਨ, ਜਿਨਾਂ ਨੂੰ ਪਾਰਟੀ ਵੱਲੋਂ ਪਟਿਆਲਾ ਸ਼ਹਿਰ ਦਾ ਮੇਅਰ ਲਗਾਇਆ ਗਿਆ ਹੈ । ਉਹਨਾਂ ਕਿਹਾ ਕਿ ਸੁਣ ਵਿੱਚ ਆਇਆ ਹੈ ਕਿ ਲੰਘੇ ਸਮਿਆਂ ਵਿੱਚ ਮੇਅਰ ਦਫਤਰ ਵਿੱਚ ਆਉਣ ਲਈ ਪਹਿਲਾਂ ਪਰਚੀ ਦੇਣੀ ਪੈਂਦੀ ਸੀ, ਜਿਸ ਬੰਦੇ ਨੂੰ ਅੰਦਰ ਆਉਣ ਦੀ ਆਗਿਆ ਹੁੰਦੀ ਸੀ ਸਿਰਫ ਉਸ ਨੂੰ ਹੀ ਭੇਜਿਆ ਜਾਂਦਾ ਸੀ । ਜਦ ਤੋਂ ਉਨਾਂ ਨੇ ਅਹੁਦਾ ਸੰਭਾਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਨਗਰ ਨਿਗਮ ਸਥਿਤ ਮੇਅਰ ਦਫਤਰ ਦੇ ਦਰਵਾਜੇ ਆਮ ਜਨਤਾ ਲਈ ਮੁਕਮਲ ਖੁੱਲੇ ਰੱਖੇ ਜਾਂਦੇ ਹਨ ਤੇ ਹਰ ਕੋਈ ਬਿਨਾਂ ਝਿਜਕ ਮੈਨੂੰ ਮਿਲ ਕੇ ਆਪਣੇ ਕੰਮ ਕਰਵਾ ਰਿਹਾ ਹੈ । ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਉਹ ਸਰਕਾਰ ਅਤੇ ਜਨਤਾ ਦੇ ਪੈਸੇ ਦੀ ਕਦਰ ਕਰਦੇ ਹਨ ਇਸ ਲਈ ਉਹਨਾਂ ਨੇ ਹੁਣ ਤੱਕ ਕੋਈ ਵੀ ਗਨਮੈਨ ਨਹੀਂ ਲਿਆ । ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਜਨਤਾ ਵਿੱਚ ਘੁੰਮਦਾ ਸੀ ਅੱਜ ਵੀ ਉਸੇ ਤਰ੍ਹਾਂ ਆਪਣੀ ਐਕਟੀਵਾ ਲੈ ਕੇ ਘੁੰਮਦਾ ਹਾਂ, ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ ਹੈ, ਜੋ ਮੈਨੂੰ ਕਿਸੇ ਤੋਂ ਖਤਰਾ ਹੋਵੇ, ਸਭ ਮੇਰੇ ਆਪਣੇ ਹਨ ਅਤੇ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ । ਮੇਅਰ ਕੁੰਦਨ ਗੋਗੀਆ ਦਾ ਕਹਿਣਾ ਹੈ ਕਿ ਉਹ ਦਿਨ ਰਾਤ ਇੱਕ ਕਰਕੇ ਨਗਰ ਨਿਗਮ ਪਟਿਆਲਾ ਦੀ ਆਮਦਨ ਵਧਾਉਣ ਅਤੇ ਖਰਚੇ ਕੰਟਰੋਲ ਕਰਨ ਵਿੱਚ ਲੱਗੇ ਹੋਏ ਹਨ । ਜਲਦ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਟਿਆਲਾ ਨੂੰ ਮੁਕੰਮਲ ਤੌਰ ਤੇ ਸਵੱਛ ਅਤੇ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ । -ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਮੇਅਰ ਕੁੰਦਨ ਗੋਗੀਆ ਨੇ ਅਪੀਲ ਕੀਤੀ ਕਿ ਸਮੁੱਚੇ ਸ਼ਹਿਰ ਵਾਸੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨ । ਉਹਨਾਂ ਇਹ ਵੀ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਕਾਰਨ ਸੀਵਰੇਜ ਅਤੇ ਸ਼ਹਿਰ ਵਿੱਚ ਗੰਦਗੀ ਦੀ ਸਮੱਸਿਆ ਦਿਨੋ ਦਿਨ ਵੱਧ ਰਹੀ ਹੈ, ਇਸ ਲਈ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਘਟਾਉਣ ਲਈ ਵਿਸ਼ੇਸ਼ ਅਭਿਆਨ ਚਲਾ ਕੇ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਅੰਨੇਵਾਹ ਲਿਫਾਫਿਆਂ ਦੀ ਵਰਤੋਂ ਕਰ ਰਹੇ ਦੁਕਾਨਦਾਰਾਂ ਤੇ ਨਕੇਲ ਕਸੀ ਜਾਵੇਗੀ ।

Related Post